ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ ਦੀ ਲੁਧਿਆਣਾ ਵਿਚ ਹੋਈ ਸਾਲਾਨਾ ਜਨਰਲ ਬਾਡੀ ਮੀਟਿੰਗ


ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ‘ਚ ਹੋਈ, ਜਿਸ ‘ਚ ਸਨਅਤਕਾਰਾਂ ਲਈ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੀਅਤਨਾਮ ਗਏ 13 ਮਸ਼ੀਨ ਟੂਲ ਇੰਡਸਟਰੀ ਦੇ ਸਨਅਤਕਾਰਾਂ ਨੂੰ ਸਬਸਿਡੀ ਦੇ ਚੈੱਕ ਵੰਡੇ ਗਏ | ਮੀਟਿੰਗ ਦੌਰਾਨ ਉਡਾਨ ਮੀਡੀਆ ਐਾਡ ਕਮਿਊਨੀਕੇਸ਼ਨ ਦੇ ਨਿਰਦੇਸ਼ਕ ਦੀ ਅਗਵਾਈ ਵਾਲੀ ਟੀਮ ਨੇ ਮੈਕ ਆਟੋ ਪ੍ਰਦਰਸ਼ਨੀ ਬਾਰੇ ਸਨਅਤਾਰਾਂ ਨੂੰ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਪ੍ਰਦਰਸ਼ਨੀ ‘ਚ ਹਿੱਸਾ ਲੈਣ ਦੀ ਅਪੀਲ ਕੀਤੀ | ਡੋਰਿੱਕ ਮੀਡੀਆ ਨੇ ਟੈਲੀ ਸਾਫ਼ਟਵੇਅਰ ਨਾਲ ਜੀ.ਐਸ.ਟੀ. ਰਜਿਸਟ੍ਰੇਸ਼ਨ ਤੇ ਈ.ਵੇਅ ਬਿੱਲ ਬਾਰੇ ਜਾਣਕਾਰੀ ਦਿੱਤੀ | ਨਿਰਦੇਸ਼ਕ ਐਮ.ਐਸ.ਐਮ.ਈ. ਵਿਕਾਸ ਕੇਂਦਰ ਲੁਧਿਆਣਾ ਮੇਜਰ ਸਿੰਘ ਬੁੱਟਰ ਨੇ ਕੇਂਦਰ ਸਰਕਾਰੀ ਕਲੱਸਟਰ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਹਾਲੀ ਦਾ ਕਲੱਸਟਰ ਪਾਸ ਹੋ ਗਿਆ ਹੈ, ਜਦਕਿ ਲੁਧਿਆਣਾ ਦਾ ਆਇਲ ਅਤੇ ਫਗਵਾੜਾ ਦਾ ਫ਼ਾਊਾਡਰੀ ਕਲੱਸਟਰ ਪਾਸ ਹੋਣ ਦੇ ਕਿਨਾਰੇ ਖੜ੍ਹਾ ਹੈ |

ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਫੰਕਸ਼ਨਲ ਮੈਨੇਜਰ ਐਸ.ਐਸ. ਰੇਖੀ ਨੇ ਘਰ-ਘਰ ਰੁਜ਼ਗਾਰ ਯੋਜਨਾ, ਸਟੈਂਡ ਅੱਪ, ਸਟਾਰਟ ਅੱਪ ਇੰਡੀਆ, ਜ਼ੈਡ ਸਕੀਮ, ਉਦਯੋਗ ਆਧਾਰ ਲੈਣ ਤੇ ਹੋਰ ਕਈ ਪ੍ਰਕਾਰ ਦੀ ਜਾਣਕਾਰੀ ਦਿੱਤੀ | ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਸੁਸ਼ੀਲ ਕੁਮਾਰ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ 23 ਤੋਂ 28 ਜੁਲਾਈ ਤੱਕ ਇਕ ਵਿਸ਼ੇਸ਼ ਸਿਖ਼ਲਾਈ ਕੈਂਪ ਲਗਾਇਆ ਜਾ ਰਿਹਾ ਹੈ | ਇਸ ਮੌਕੇ ਵਿਸ਼ਾਲ ਭਟਨਾਗਰ ਐਨ.ਐਸ.ਆਈ.ਸੀ., ਕੁੰਦਨ ਲਾਲ ਸਹਾਇਕ ਨਿਰਦੇਸ਼ਕ ਐਮ.ਐਸ.ਐਮ.ਈ. ਵਿਕਾਸ ਕੇਂਦਰ, ਜੀ.ਐਸ. ਢਿੱਲੋਂ ਨਿਰਦੇਸ਼ਕ ਉਡਾਨ ਮੀਡੀਆ ਐਾਡ ਕਮਿਊਨੀਕੇਸ਼ਨ, ਦੀਦਾਰਜੀਤ ਸਿੰਘ ਲੋਟੇ, ਅਰਬਿੰਦਰ ਸਿੰਘ ਉਪ ਪ੍ਰਧਾਨ, ਕਰਮਜੀਤ ਸਿੰਘ ਉਪ ਪ੍ਰਧਾਨ, ਭੁਪਿੰਦਰ ਸਿੰਘ ਉਪ ਪ੍ਰਧਾਨ, ਤਰਲੋਚਨ ਸਿੰਘ ਵਿੱਤ ਸਕੱਤਰ, ਪਰਮਜੀਤ ਸਿੰਘ ਮਣਕੂ ਸੰਯੁਕਤ ਸਕੱਤਰ, ਕੇ.ਬਾਬੂ ਸੰਯੁਕਤ ਸਕੱਤਰ, ਸੁਰਿੰਦਰ ਸਿੰਘ ਦਫ਼ਤਰ ਸਕੱਤਰ ਆਦਿ ਹਾਜ਼ਰ ਸਨ |


LEAVE A REPLY