ਐਂਟੀ ਨਾਰਕੋਟਿਕਸ ਸੈੱਲ ਨੇ 5 ਕਿੱਲੋ ਗਾਂਜਾ ਸਮੇਤ 1 ਦੋਸ਼ੀ ਕੀਤਾ ਕਾਬੂ


Anki-Narcotics cell arrested one accused including 5 kg of Ganja

ਲੁਧਿਆਣਾ– ਕਮਿਸ਼ਨਰ ਪੁਲੀਸ ਲੁਧਿਆਣਾ ਵੱਲੋਂ ਸ਼ਹਿਰ ਵਿੱਚ ਨਸ਼ੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਚਾਰਜ ਐਂਟੀ ਨਾਰਕੋਟਿਕਸ ਸੈੱਲ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਨੇੜੇ ਦਾਣਾ ਮੰਡੀ ਸਾਹਮਣੇ ਰੇਲਵੇ ਫਾਟਕ ਸ਼ਿਮਲਾਪੁਰੀ ਲੁਧਿਆਣਾ ਤੋਂ ਦੋਸ਼ੀ ਧੰਨਜੈ ਪਾਂਡੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਪੰਜ ਕਿਲੋ ਗਾਂਜਾ ਬਰਾਮਦ ਕੀਤਾ| ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਥਾਣਾ ਸ਼ਿਮਲਾਪੁਰੀ ਲਿਜਾਣਾ ਵਿੱਚ ਰਜਿਸਟਰ ਕਰਵਾਇਆ ਗਿਆ ਆਰੋਪੀ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਸੀ ਕੰਮਕਾਰ ਨਾ ਹੋਣ ਕਾਰਨ ਉਹ ਮਾੜੀ ਸੰਗਤ ਵਿੱਚ ਪੈ ਗਿਆ ਸੀ ਜਿਸ ਕਰਕੇ ਉਹ ਗਾਂਜਾ ਵੇਚਣ ਦਾ ਕੰਮ ਕਰਨ ਲੱਗਿਆ ਉਹ ਇਹ ਗਾਂਜਾ ਨਾ ਮਾਲੂਮ ਵਿਅਕਤੀ ਤੋਂ ਥੋਕ ਵਿੱਚ ਸਸਤੇ ਭਾਅ ਖਰੀਦ ਕੇ ਅੱਗੇ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ਵੇਚ ਕੇ ਮੋਟਾ ਮੁਨਾਫਾ ਕਮਾਉਂਦਾ ਸੀ ਆਰੋਪੀ ਨੂੰ ਅੱਜ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਪੁੱਛਗਿੱਛ ਕਰਕੇ ਇਸ ਦੇ ਹੋਰ ਸਾਥੀਆਂ ਬਾਰੇ ਪਤਾ ਕੀਤਾ ਜਾਵੇਗਾ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ|

  • 719
    Shares

LEAVE A REPLY