ਆਪ ਦਵਾਏਗੀ ਰਿੰਕਲ ਦੇ ਪ੍ਰੀਵਾਰ ਨੂੰ ਇੰਨਸਾਫ, ਕਾਂਗਰਸ ਕੌਂਸਲਰ ਦੀ ਤੁਰੰਤ ਹੋਵੇ ਗਿ੍ਰਫਤਾਰੀ – ਡਾ ਬਲਬੀਰ


AAP Leaders

ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ ਬਲਬੀਰ ਸਿੰਘ ਨੇ ਅੱਜ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਵਜੀਤ ਕੌਰ ਨਾਲ ਲੁਧਿਆਣਾ ਵਿਖੇ ਕਾਂਗਰਸ ਦੇ ਕੌਂਸਲਰ ਦੇ ਪੁੱਤਰ ਅਤੇ ਹੋਰ ਬਦਮਾਸ਼ਾਂ ਵਲੋਂ ਘਰ ਦੇ ਅੰਦਰ ਘੁਸ ਕੇ ਬੇਰਹਿਮੀ ਨਾਲ ਕਤਲ ਕੀਤੇ ਜਗਦੀਪ ਸਿੰਘ ਰਿੰਕਲ ਦੀ ਰਿਹਾਇਸ਼ ਤੇ ਜਾ ਕੇ ਪ੍ਰੀਵਾਰ ਨਾਲ ਅਫਸੋਸ ਪ੍ਰਕਟ ਕੀਤਾ ਅਤੇ ਪਾਰਟੀ ਵਲੋਂ ਪ੍ਰੀਵਾਰ ਨਾਲ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਯਕੀਨ ਦਵਾਇਆ। ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨਾਂ ਨਾਲ ਪਾਰਟੀ ਦੇ ਜਿਲਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ , ਸੂਬਾ ਬੁਲਾਰਾ ਦਰਸ਼ਨ ਸਿੰਘ ਸ਼ੰਕਰ, ਸੂਬਾ ਜਨਰਲ ਸਕੱਤਰ ਅਹਿਬਾਬ ਗਰੇਵਾਲ, ਲੁਧਿਆਣਾ ਦਿਹਾਤੀ ਪ੍ਰਧਾਨ ਹਰਨੇਕ ਸਿੰਘ ਸੇਖੋਂ , ਯੂਥ ਆਗੂ ਅਮਰਿੰਦਰ ਸਿੰਘ ਜੱਸੋਵਾਲ ਸੁਰੇਸ਼ ਗੋਇਲ, ਰਜਿੰਦਰਪਾਲ ਕੌਰ ਅਤੇ ਰਵਿੰਦਰ ਪਾਲੀ ਵੀ ਮੌਜੂਦ ਸਨ। ਰਿੰਕਲ ਦੇ ਭਰਾ ਅਤੇ ਮਾਤਾ ਨੂੰ ਢਾਸਨਾ ਦਿੰਦੇ ਆਪ ਨੇਤਾਵਾਂ ਨੇ ਕਾਂਗਰਸ ਨੇਤਾਵਾਂ ਵਲੋਂ ਸ਼ਰੇਆਮ ਵਿਰੋਧੀਆਂ ਖਿਲਾਫ ਕੀਤੀ ਜਾ ਰਹੀ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ।

ਪ੍ਰੀਵਾਰਕ ਮੈਂਬਰਾਂ ਅਤੇ ਮੁਹੱਲੇ ਦੇ ਲੋਕਾਂ ਨੇ ਵਿਰਲਾਪ ਕਰਦੇ ਦਸਿਆ ਕਿ ਸਰਕਾਰ ਕਤਲ ਦੀ ਸਾਜਿਸ਼ ਦੇ ਮੁੱਖ ਦੋਸ਼ੀ ਕਾਂਗਰਸ ਕੌਸਲਰ ਦਾ ਬਚਾਅ ਕਰ ਰਹੀ ਹੈ ਅਤੇ ਕਿਹਾ ਕਿ ਜਿਨ੍ਹਾਂ ਚਿਰ ਉਸ ਦੀ ਗਿ੍ਫ਼ਤਾਰੀ ਨਹੀਂ ਹੁੰਦੀ ਉਹ ਰਿੰਕਲ ਦੀ ਮਿ੍ਤਕ ਦੇਹ ਦਾ ਸੰਸਕਾਰ ਨਹੀਂ ਕਰਨਗੇ। ਆਪ ਨੇਤਾਵਾਂ ਨੇ ਕਿਹਾ ਕਿ ਜੇਕਰ ਮੁੱਖ ਦੋਸ਼ੀ ਨੂੰ ਗਿ੍ਫਤਾਰ ਨਾਂ ਕੀਤਾ ਗਿਆ ਤਾਂ ਪਾਰਟੀ ਥਾਣਾ ਅਤੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰੇਗੀ ਅਤੇ ਪੂਰੀ ਤਾਕਤ ਨਾਲ ਪ੍ਰੀਵਾਰ ਦੇ ਸਾਥ ਦੇਵੇਗੀ। ਡਾ ਬਲਬੀਰ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਗੁੰਡਾ ਰਾਜ ਨੇ ਪਿਛਲੇ ਦਸ ਸਾਲਾਂ ਵਿਚ ਅਕਾਲੀਆਂ ਦੇ ਜੁਲਮਾਂ ਨੂੰ ਵੀ ਪਿਛੇ ਛੱਡ ਦਿੱਤਾ ਹੈ । ਉਨਾ ਕਿਹਾ ਕਿ ਸ਼ਰੇਆਮ ਕਾਂਗਰਸ ਨੇਤਾਵਾਂ ਅਤੇ ਪੁਲਿਸ ਦੀ ਸਹਿ ਤੇ ਬੇਲਗਾਮ ਗੁੰਡਿਆਂ ਵਲੋਂ ਆਮ ਲੋਕਾਂ ਦਾ ਜੀਣਾਂ ਹਰਾਮ ਕਰ ਛਡਿਆ ਹੈ ਅਤੇ ਰਾਜ ਕਰ ਰਹੀ ਪਾਰਟੀ ਦੇ ਆਗੂ ਵੱਖ ਵੱਖ ਮਾਫੀਅਾਂ ਰਾਹੀਂ ਲੁਟਣ ਵਿਚ ਰੁੱਝੇ ਹੋਏ ਨੇ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕਾਂ ਤੇ ਰੋ ਰਿਹਾ ਤਸ਼ੱਦਤ ਬੰਦ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਪੂਰੇ ਸੂਬੇ ਵਿਚ ਜਨ ਅੰਦੋਲਨ ਚਲਾਏਗੀ।


LEAVE A REPLY