ਖੇਤਰੀ ਫੌਜ ਦੀਆਂ ਆਸਾਮੀਆਂ ਭਰਨ ਲਈ ਭਰਤੀ ਰੈਲੀ ਲੁਧਿਆਣਾ ਦੇ ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ 6 ਫਰਵਰੀ ਤੋਂ ਹੋਵੇਗੀ ਸ਼ੁਰੂ, 16 ਫਰਵਰੀ ਤਕ ਹੋਵੇਗੀ ਭਰਤੀ


Army Recruitment Rally Commenced at dholewal military complex ludhiana

ਲੁਧਿਆਣਾ –ਖੇਤਰੀ ਫੌਜ ਦੀ ਸਥਾਨਕ 103 ਇੰਫੈਂਟਰੀ ਬਟਾਲੀਅਨ (ਟੀ. ਏ.) ਸਿੱਖ ਵੱਲੋਂ ਵੱਖ-ਵੱਖ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। 6 ਫਰਵਰੀ ਤੋਂ 16 ਫਰਵਰੀ, 2019 ਤੱਕ ਆਯੋਜਿਤ ਕੀਤੀ ਜਾਣ ਵਾਲੀ ਇਸ ਭਰਤੀ ਰੈਲੀ ਵਿੱਚ 54 ਸਿਪਾਹੀ (ਜਨਰਲ ਡਿਊਟੀ), 3 ਹਾਊਸ ਕੀਪਰ, 5 ਚੈੱਫ਼ ਕਮਿਊਨਿਟੀ, 2 ਧੋਬੀ ਅਤੇ 4 ਹੇਅਰ ਡਰੈੱਸਰ ਭਰਤੀ ਕੀਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਦੇ ਐਡਜੂਡੈਂਟ ਮੇਜਰ ਸ੍ਰ. ਜੇ. ਪੀ. ਸਿੰਘ ਨੇ ਦੱਸਿਆ ਕਿ ਇਹ ਭਰਤੀ ਖੇਤਰੀ ਫੌਜ ਦੇ ਸਥਾਨਕ ਢੋਲੇਵਾਲ ਮਿਲਟਰੀ ਕੰਪਲੈਕਸ, ਜੀ. ਟੀ. ਰੋਡ ਲੁਧਿਆਣਾ ਵਿਖੇ ਆਯੋਜਿਤ ਕੀਤੀ ਜਾਵੇਗੀ। ਭਰਤੀ ਰੈਲੀ ਦੌਰਾਨ ਪੰਜਾਬ ਦੇ ਨੌਜਵਾਨ 6 ਫਰਵਰੀ ਨੂੰ, ਹਿਮਾਚਲ ਪ੍ਰਦੇਸ਼ ਦੇ ਨੌਜਵਾਨ 7 ਫਰਵਰੀ ਨੂੰ, ਜੰਮੂ ਕਸ਼ਮੀਰ, ਦਿੱਲੀ ਅਤੇ ਚੰਡੀਗੜ ਦੇ ਜਵਾਨ 8 ਫਰਵਰੀ ਨੂੰ, ਹਰਿਆਣਾ ਦੇ
ਨੌਜਵਾਨ 9 ਫਰਵਰੀ ਨੂੰ ਭਾਗ ਲੈ ਸਕਦੇ ਹਨ। ਟਰੇਡਸਮੈਨ ਅਸਾਮੀਆਂ ਲਈ ਉਪਰੋਕਤ ਸਾਰੇ ਰਾਜਾਂ ਦੇ ਨੌਜਵਾਨ 10 ਫਰਵਰੀ ਨੂੰ ਭਾਗ ਲੈਣ ਆ ਸਕਦੇ ਹਨ। ਉਨਾਂ ਦੱਸਿਆ ਕਿ ਸਾਰੀਆਂ ਆਸਾਮੀਆਂ ਲਈ ਉਮਰ ਯੋਗਤਾ 18 ਸਾਲ ਤੋਂ 42 ਸਾਲ ਦਰਮਿਆਨ ਹੈ। ਸਰੀਰਕ ਮਾਪਦੰਡਾਂ ਵਿੱਚ ਉਚਾਈ ਘੱਟੋ-ਘੱਟ 160 ਸੈਂਟੀਮੀਟਰ, ਭਾਰ ਘੱਟੋ-ਘੱਟ 50 ਕਿਲੋਗ੍ਰਾਮ ਅਤੇ ਛਾਤੀ ਘੱਟੋ-ਘੱਟ 77 ਸੈਂਟੀਮੀਟਰ ਅਤੇ ਫੈਲਾਅ 5 ਸੈਂਟੀਮੀਟਰ ਹੋਣਾ ਲਾਜ਼ਮੀ ਹੈ।

ਉਨਾਂ ਦੱਸਿਆ ਕਿ ਵਿਦਿਅਕ ਯੋਗਤਾ ਵਿੱਚ ਸਿਪਾਹੀ (ਜਨਰਲ ਡਿਊਟੀ) ਲਈ 45 ਫੀਸਦੀ ਅੰਕਾਂ ਨਾਲ ਦਸਵੀਂ ਜਮਾਤ ਪਾਸ ਹੋਣ ਦੇ ਨਾਲ-ਨਾਲ ਹਰੇਕ ਵਿਸ਼ੇ ਵਿੱਚ 33 ਫੀਸਦੀ ਅੰਕ ਹੋਣੇ ਲਾਜ਼ਮੀ ਹਨ। ਜੇਕਰ ਉਮੀਦਵਾਰ ਨੇ 12ਵੀਂ ਜਾਂ ਇਸ ਤੋਂ ਵੱਧ ਜਮਾਤ ਪਾਸ ਕੀਤੀ ਹੈ ਤਾਂ ਉਪਰੋਕਤ ਸ਼ਰਤ ਲਾਗੂ ਨਹੀਂ ਹੋਵੇਗੀ। ਸਿਪਾਹੀ (ਟਰੇਡਸਮੈਨ) ਲਈ ਦਸਵੀਂ ਜਮਾਤ ਅਤੇ ਸਿਪਾਹੀ (ਹਾਊਸ ਕੀਪਿੰਗ) ਲਈ 8ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਸਿਪਾਹੀ ਕਲਰਕ (ਸਟਾਫ਼ ਡਿਊਟੀ) ਲਈ ਘੱਟੋ-ਘੱਟ 12ਵੀਂ ਜਮਾਤ 60 ਫੀਸਦੀ ਅੰਕਾਂ ਨਾਲ ਅਤੇ ਹਰੇਕ ਵਿਸ਼ੇ ਵਿੱਚ 50 ਫੀਸਦੀ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ। ਕੰਪਿਊਟਰ ਅਤੇ ਟਾਈਪਿੰਗ ਦਾ ਗਿਆਨ ਰੱਖਣ
ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਰੀਰਕ ਯੋਗਤਾ ਅਤੇ ਮੈਡੀਕਲ ਪ੍ਰੀਖਿਆ ਪਾਸ ਕਰਨ ਵਾਲੇ ਯੋਗ ਉਮੀਦਵਾਰਾਂ ਦੀ ਲਿਖ਼ਤੀ ਪ੍ਰੀਖਿਆ 7 ਅਪ੍ਰੈੱਲ, 2019 ਨੂੰ ਹੋਵੇਗੀ।


LEAVE A REPLY