ਪੁਲਿਸ ਵਲੋਂ 7 ਦਿਨ ਪਹਿਲਾਂ ਫਡ਼ੇ ਗਏ ਬਦਮਾਸ਼ਾਂ ਨੇ ਲੁੱਟ-ਖੋਹ ਤੇ ਚੋਰੀ ਦੀਆਂ 8 ਵਾਰਦਾਤਾਂ ਕਬੂਲੀਆਂ


Arrested Robbers

ਇਕ ਵਾਰ ਫਿਰ ਪੁਲਸ ਵਾਲੇ ਬਣ ਕੇ 2 ਬਦਮਾਸ਼ਾਂ ਨੇ ਮੋਚਪੁਰਾ ਬਾਜ਼ਾਰ ਦੇ ਨੇਡ਼ੇ ਇਕ ਵਪਾਰੀ ਨੂੰ ਲੁੱਟ ਲਿਆ। ਇਸ ਸ਼ਾਤਿਰ ਗਿਰੋਹ ਦੀ 5ਵੇਂ ਦਿਨ ਵਿਚ ਇਹ ਛੇਵੀਂ ਵਾਰਦਾਤ ਹੈ। 3 ਵਾਰਦਾਤਾਂ ਪਾਣੀਪਤ ਅਤੇ 3 ਵਾਰਦਾਤਾਂ ਲੁਧਿਆਣਾ ਵਿਚ ਵਾਪਰ ਚੁਕੀਆਂ ਹਨ। ਇੰਨਾ ਕੁੱਝ ਹੋ ਜਾਣ ਦੇ ਬਾਵਜੂਦ ਪੁਲਸ ਦਾ ਖੁਫੀਆਤੰਤਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ। ਲੁੱਟ ਦੀ ਉਕਤ ਵਾਰਦਾਤ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਮੌਕੇ ਤੇ ਪੁੱਜੀ, ਜਿਸ ਦਾ ਪੀੜਤ ਤੋਂ ਪੁੱਛਗਿੱਛ ਦਾ ਰਵੱਈਆ ਬੇਰੁਖ਼ੀ ਵਾਲਾ ਰਿਹਾ।

ਬੇਖੌਫ ਲੁਟੇਰੇ 2 ਦਿਨ ਬਾਅਦ ਮਹਾਨਗਰ ਚ ਮੁਡ਼ੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ, ਜੋ ਕਿ ਪੁਲਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖਡ਼੍ਹਾ ਕਰਦਾ ਹੈ। ਮੰਗਲਵਾਰ ਸਵੇਰੇ ਰਾਜੇਸ਼ ਕੁਮਾਰ ਨਿਵਾਸੀ ਸੀਤਾਮਡ਼ੀ (ਬਿਹਾਰ) ਘੰਟਾਘਰ ਸਥਿਤ ਹੋਟਲ ਤੋਂ ਸਰਦੀ ਦੇ ਮਾਲ ਦੀ ਖਰੀਦਦਾਰੀ ਕਰਨ ਮੋਚਪੁਰਾ ਬਾਜ਼ਾਰ ਪੁੱਜਿਆ। ਕਰੀਬ 9.54 ਵਜੇ ਮੋਟਰਸਾਈਕਲ ਤੇ ਸਵਾਰ ਦੋ ਬਦਮਾਸ਼ਾਂ ਨੇ ਉਸ ਨੂੰ ਪੁਲਸ ਵਾਲਾ ਦੱਸਦੇ ਹੋਏ ਬੈਗ ਦੀ ਚੈਕਿੰਗ ਕਰਵਾਉਣ ਲਈ ਕਿਹਾ। ਉਹ ਘਬਰਾ ਗਿਆ। ਉਸ ਨੇ ਆਪਣਾ ਬੈਗ ਖੋਲ੍ਹਿਆ ਅਤੇ ਚੈੱਕ ਕਰਵਾਉਣ ਲੱਗਾ। ਇਸ ਦੌਰਾਨ ਬਦਮਾਸ਼ਾਂ ਨੇ ਇਕ ਹੋਰ ਵਿਅਕਤੀ ਨੂੰ ਰੋਕਿਆ ਅਤੇ ਉਸ ਦੇ ਸਾਮਾਨ ਦੀ ਤਲਾਸ਼ੀ ਹੋਣ ਲੱਗੀ। ਇੰਨੇ ਵਿਚ ਕਦੋਂ ਇਕ ਲੁਟੇਰੇ ਨੇ ਉਸ ਦੇ ਬੈਗ ਵਿਚੋਂ 57 ਹਜ਼ਾਰ ਦੀ ਨਕਦੀ ਕੱਢ ਲਈ ਉਸ ਨੂੰ ਪਤਾ ਹੀ ਨਹੀਂ ਲੱਗਿਆ। ਥੋਡ਼੍ਹਾ ਅੱਗੇ ਜਾ ਕੇ ਉਸ ਨੇ ਬੈਗ ਚੈੱਕ ਕੀਤਾ ਤਾਂ ਨਕਦੀ ਗਾਇਬ ਸੀ ਅਤੇ ਲੁਟੇਰੇ ਫਰਾਰ ਹੋ ਚੁੱਕੇ ਸਨ ਜਿਸ ਵਿਅਕਤੀ ਨੂੰ ਬਦਮਾਸ਼ਾਂ ਨੇ ਰੋਕਿਆ ਸੀ, ਉਹ ਵੀ ਗਿਰੋਹ ਦਾ ਮੈਂਬਰ ਸੀ ਜਿਸ ਦੇ ਬਾਅਦ ਉਸ ਨੇ ਪੁਲਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ। ਥਾਣਾ ਕੋਤਵਾਲੀ ਦੀ ਪੁਲਸ ਪਾਰਟੀ ਮੌਕੇ ਤੇ ਪੁੱਜੀ। ਥਾਣਾ ਕੋਤਵਾਲੀ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀਡ਼ਤ ਦੇ ਬਿਆਨ ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਸੀ. ਸੀ. ਟੀ. ਵੀ. ਕੈਮਰੇ ਚ ਕੈਦ ਹੋਏ ਲੁਟੇਰੇ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਦੇ ਲੁਟੇਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਦੇ ਹੱਥ ਲੱਗੀ ਹੈ। ਇਹ ਉਹੀ ਲੁਟੇਰੇ ਹਨ, ਜਿਨ੍ਹਾਂ ਨੇ ਸ਼ਨੀਵਾਰ ਨੂੰ ਕੇਸਰਗੰਜ ਮੰਡੀ ਅਤੇ ਬ੍ਰਹਮਪੁਰੀ ਦੇ ਨੇਡ਼ੇ ਦੋ ਵਪਾਰੀਆਂ ਤੋਂ 5.20 ਲੱਖ ਦੀ ਨਕਦੀ ਲੁੱਟੀ ਸੀ। ਫਿਲਹਾਲ ਲੁਟੇਰਿਆਂ ਦੇ ਸਪੱਸ਼ਟ ਚਿਹਰੇ ਪੁਲਸ ਦੇ ਹੱਥ ਲੱਗ ਚੁੱਕੇ ਹਨ। ਦੇਖਦੇ ਹਾਂ ਪੁਲਸ ਕਦ ਤੱਕ ਇਸ ਗਿਰੋਹ ਨੂੰ ਕਾਬੂ ਕਰਦੀ ਹੈ।

ਦੋ ਰਾਜਾਂ ਦੀ ਪੁਲਸ ਕਰ ਰਹੀ ਹੈ ਗਿਰੋਹ ਦਾ ਪਿੱਛਾ

ਲੁਧਿਆਣਾ ਅਤੇ ਪਾਣੀਪਤ ਚ ਨਕਲੀ ਪੁਲਸ ਵਾਲੇ ਬਣ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੇ ਦੋਵੇਂ ਰਾਜਾਂ ਦੀ ਪੁਲਸ ਦੇ ਨੱਕ ਚ ਦਮ ਕਰ ਦਿੱਤਾ ਹੈ। ਗਿਰੋਹ ਦੇ ਬਦਮਾਸ਼ਾਂ ਨੇ ਪੁਲਸ ਦੇ ਸਾਹਮਣੇ ਖੁੱਲ੍ਹਾ ਚੈਲੰਜ ਰੱਖਿਆ ਹੈ। ਇਸ ਪਾਸੇ ਪੰਜਾਬ ਅਤੇ ਹਰਿਆਣਾ ਪੁਲਸ ਦੀ ਨਾਕਾਮੀ ਦੇ ਚਰਚੇ ਹਨ। ਹੁਣ ਦੇਖਣਾ ਬਾਕੀ ਹੈ ਕਿ ਕਿਹਡ਼ੇ ਰਾਜ ਦੀ ਪੁਲਸ ਗਿਰੋਹ ਨੂੰ ਆਪਣੇ ਸ਼ਿਕੰਜੇ ਵਿਚ ਲੈਂਦੀ ਹੈ।

ਗਿਰੋਹ ਦੇ ਕੋਲ ਹਨ ਰੇਸਰ ਮੋਟਰਸਾਈਕਲ

ਲੁਟੇਰਿਆਂ ਨੇ ਜਿੰਨੀਆਂ ਵੀ ਵਾਰਦਾਤਾਂ ਕੀਤੀਆਂ ਹਨ, ਉਨ੍ਹਾਂ ਸਾਰੀਆਂ ਵਾਰਦਾਤਾਂ ਚ ਰੇਸਰ ਮੋਟਰਸਾਈਕਲ ਦੀ ਵਰਤੋਂ ਕੀਤੀ ਹੈ ਜਿਸ ਤਰ੍ਹਾਂ ਲੁਟੇਰੇ ਪਾਣੀਪਤ ਅਤੇ ਲੁਧਿਆਣਾ ਦੇ ਵਿਚਕਾਰ ਲੌਂਗ ਡਰਾਈਵ ਦਾ ਅਾਨੰਦ ਲੈ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਇਹ ਸਭ ਹੈਰਾਨ ਕਰਨ ਵਾਲਾ ਹੈ।

ਗਿਰੋਹ ਚ ਕੁੱਲ 8 ਲੁਟੇਰੇ : ਏ. ਡੀ. ਸੀ. ਪੀ.

ਇਸ ਸਬੰਧੀ ਏ. ਡੀ. ਸੀ.ਪੀ. ਗੁਰਪ੍ਰੀਤ ਸਿੰਘ ਸਿਕੰਦ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਪੁਲਸ ਕਈ ਥਿਊਰੀਆਂ ਤੇ ਕੰਮ ਕਰ ਰਹੀ ਹੈ। ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ। ਲੁਟੇਰਿਆਂ ਦਾ ਗਿਰੋਹ ਕਾਫੀ ਵੱਡਾ ਹੈ। ਗਿਰੋਹ ਚ ਕੁਲ 8 ਲੁਟੇਰੇ ਹਨ। ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਪੁਲਸ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਕੇ ਗਿਰੋਹ ਦਾ ਪਰਦਾਫਾਸ਼ ਕਰੇਗੀ।


LEAVE A REPLY