ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਤਹਿਤ ਹੁਣ ਸਾਰੇ ਸਕੂਲਾਂ ਚ 8ਵੀਂ ਤਕ ਹਿੰਦੀ ਪੜ੍ਹਨੀ ਹੋਏਗੀ ਲਾਜ਼ਮੀ


School Students

ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਤਹਿਤ ਹੁਣ ਸਾਰੇ ਸਕੂਲਾਂ ਵਿੱਚ ਅੱਠਵੀਂ ਜਮਾਤ ਤਕ ਬੱਚਿਆਂ ਨੂੰ ਹਿੰਦੀ ਵਿਸ਼ਾ ਪੜ੍ਹਨਾ ਲਾਜ਼ਮੀ ਹੋ ਸਕਦਾ ਹੈ। ਦਰਅਸਲ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਨਵੀਂ ਸਿੱਖਿਆ ਨੀਤੀ ਤਹਿਤ ਬਣਾਈ ਗਈ ਕਸਤੂਰੀ ਰੰਗਨ ਕਮੇਟੀ ਨੇ ਪੂਰੇ ਦੇਸ਼ ਅੰਦਰ 8ਵੀਂ ਜਮਾਤ ਤਕ ਹਿੰਦੀ ਭਾਸ਼ਾ ਲਾਜ਼ਮੀ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹਿੰਦੀ ਦੇ ਇਲਾਵਾ ਰਿਪੋਰਟਾਂ ਵਿੱਚ ਵਿਗਿਆਨ ਤੇ ਗਣਿਤ ਵਿਸ਼ਿਆਂ ਲਈ ਪੂਰੇ ਦੇਸ਼ ਅੰਦਰ ਇੱਕ ਸਮਾਨ ਪਾਠ ਰੱਖਣ, ਜਨਜਾਤੀ ਬੋਲੀਆਂ ਲਈ ਲਿਪੀ ਵਿਕਸਤ ਕਰਨ ਤੇ ‘ਹੁਨਰ’ ਦੇ ਆਧਾਰ ’ਤੇ ਸਿੱਖਿਆ ਦਾ ਪਸਾਰ ਕਰਨ ਵਰਗੀਆਂ ਹੋਰ ਸਿਫ਼ਾਰਸ਼ਾਂ ਵੀ ਸ਼ਾਮਲ ਹਨ।

ਇਸ ਸਿਫ਼ਾਰਸ਼ ਤੋਂ ਬਾਅਦ ਮਨੁੱਖੀ ਸਾਧਨ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਕੋਲੋਂ ਮੁਲਾਕਾਤ ਦਾ ਸਮਾਂ ਮੰਗਿਆ ਸੀ। ਉਨ੍ਹਾਂ ਨੂੰ ਸੰਸਦ ਸੈਸ਼ਨ ਦੇ ਬਾਅਦ ਇਸ ਸਬੰਧੀ ਰਿਪੋਰਟ ਮਿਲੇਗੀ। ਖ਼ਬਰਾਂ ਦੀ ਮੰਨੀਏ ਤਾਂ ਸਰਕਾਰ ਇਸ ਪਾਲਿਸੀ ਨੂੰ ਜਨਤਕ ਕਰਕੇ ਇਸ ਸਬੰਧੀ ਸੁਝਾਅ ਮੰਗ ਸਕਦੀ ਹੈ। ਹਾਲਾਂਕਿ ਜਾਵੇੜਕਰ ਨੇ ਹਿੰਦੀ ਨੂੰ ਲਾਜ਼ਮੀ ਕਰਨ ਦੀਆਂ ਖ਼ਬਰਾਂ ਦਾ ਫਿਲਹਾਲ ਖੰਡਨ ਕੀਤਾ ਹੈ।


LEAVE A REPLY