ਕੈਂਸਰ ਫੈਲਣ ਤੋਂ ਰੋਕ ਸਕਦੀ ਦਰਦ ਦੀ ਗੋਲ਼ੀ ਐਸਪ੍ਰਿਨ ਵਿਗਿਆਨੀਆਂ ਨੇ ਕੀਤਾ ਦਾਵਾ


Cancer

ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਇਲਾਜ ਦੀ ਖੋਜ ਅਜੇ ਤਕ ਜਾਰੀ ਹੈ। ਹਾਲ ਹੀ ਵਿੱਚ ਲੰਡਨ ਦੇ ਵਿਗਿਆਨੀਆਂ ਨੇ ਨਵਾਂ ਉਪਾਅ ਖੋਜਿਆ ਹੈ। ਹਾਲਾਂਕਿ ਇਹ ਉਪਾਅ ਇਲਾਜ ਦਾ ਇੱਕ ਬਦਲ ਹੀ ਹੈ। ਦਰਅਸਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਦਰਦ ਦੀ ਗੋਲ਼ੀ ਐਸਪ੍ਰਿਨ ਲੈਣ ਨਾਲ ਕੈਂਸਰ ਦੇ ਮਰੀਜ਼ਾਂ ਦੇ ਜਿਊਂਦੇ ਰਹਿਣ ਦੀ ਉਮੀਦ ਵਧ ਜਾਂਦੀ ਹੈ। ਇਸ ਦਵਾਈ ਦੇ ਇਸਤੇਮਾਲ ਨਾਲ ਸਰੀਰ ਦੇ ਦੂਜੇ ਅੰਗਾਂ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।

ਖੋਜੀਆਂ ਨੇ 71 ਮੈਡੀਕਲ ਕੇਸ ਸਟੱਡੀਜ਼ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਐਸਪ੍ਰਿਨ ਲੈਣ ਵਾਲੇ ਕੈਂਸਰ ਪੀੜਤ 1,20,000 ਮਰੀਜ਼ਾਂ ਤੇ ਐਸਪ੍ਰਿਨ ਨਾ ਲੈਣ ਵਾਲੇ 4 ਲੱਖ ਮਰੀਜ਼ਾਂ ਦੇ ਜਿਊਂਦੇ ਰਹਿਣ ਦਾ ਸੰਭਾਵਨਾ ਵੇਖੀ ਗਈ। ਇਸ ਵਿੱਚ ਪਤਾ ਲੱਗਾ ਕਿ ਕੈਂਸਰ ਦੇ ਕੁਝ ਮਾਮਲਿਆਂ ਵਿੱਚ ਐਸਪ੍ਰਿਨ ਲੈਣ ਵਾਲੇ ਮਰੀਜ਼ਾਂ ਦੇ ਜਿਊਂਦੇ ਰਹਿਣ ਦੀ ਸੰਭਾਵਨਾ 20 ਤੋਂ 30 ਫੀਸਦੀ ਵੱਧ ਸੀ।

ਕੈਂਸਰ ਦੇ ਵਿਕਲਪਿਕ ਇਲਾਜ ਲਈ ਐਸਪ੍ਰਿਨ ਮਹੱਤਵਪੂਰਨ

ਐਸਪ੍ਰਿਨ ਦਾ ਇਸਤੇਮਾਲ ਕਰਨ ਵਾਲੇ ਮਰੀਜ਼ਾਂ ਦੇ ਸਰੀਰ ਦੇ ਦੂਜੇ ਭਾਗਾਂ ਤਕ ਕੈਂਸਰ ਦੇ ਫੈਲਾਅ ਵਿੱਚ ਵੀ ਕਾਫੀ ਕਮੀ ਵੇਖੀ ਗਈ। ਬ੍ਰਿਟੇਨ ਵਿੱਚ ਕਾਰਡਿਫ ਯੂਨੀਵਰਸਿਟੀ ਦੇ ਪੀਟਰ ਐਲਵੁੱਡ ਨੇ ਕਿਹਾ ਕਿ ਦਿਲ ਦੀ ਬਿਮਾਰੀ ਤੇ ਕੈਂਸਰ ਦੇ ਇਲਾਜ ਦੇ ਰੂਪ ਵਿੱਚ ਆਮ ਤੌਰ ’ਤੇ ਐਸਪ੍ਰਿਨ ਦੀ ਘੱਟ ਖ਼ੁਰਾਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਹੁਣ ਅਜਿਹੇ ਸਬੂਤ ਸਾਹਮਣੇ ਆ ਰਹੇ ਹਨ। ਇਸ ਵਿੱਚ ਪਤਾ ਲੱਗਾ ਹੈ ਕਿ ਇਸ ਦਵਾਈ ਦੀ ਕੈਂਸਰ ਦੇ ਵਿਕਲਪਿਕ ਇਲਾਜ ਵਜੋਂ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ।


LEAVE A REPLY