ਲੁਧਿਆਣਾ ਚ ਚੋਰਾਂ ਦੇ ਹੋਂਸਲੇ ਬੁਲੰਦ – ਮਾਲ ਰੋਡ ਤੇ ਪਾਰਕਿੰਗ ਚ ਖੜ੍ਹੀ ਕਾਰ ਦਾ ਸ਼ੀਸ਼ਾ ਤੋਡ਼ ਕੇ ਲੈ ਗਏ ਅਟੈਚੀ


Attachi Stolen by Theft from Car in Parking Area at Mall Road in Ludhiana

ਮਾਲ ਰੋਡ ਤੇ ਪਾਰਕਿੰਗ ਚ ਕਾਰ ਖੜ੍ਹੀ ਕਰ ਕੇ ਗਏ ਵਿਅਕਤੀ ਨੇ ਕੁਝ ਸਮੇਂ ਬਾਅਦ ਵਾਪਸ ਆ ਕੇ ਦੇਖਿਆ ਤਾਂ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਪਿਆ ਅਟੈਚੀ ਗਾਇਬ ਸੀ। ਅਟੈਚੀ ਚ ਚੈੱਕ ਬੁੱਕ ਸਮੇਤ ਕਈ ਜ਼ਰੂਰੀ ਦਸਤਾਵੇਜ਼ ਸਨ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਮਾਡਲ ਟਾਊਨ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਕਾਰ ਵਿਚ ਆਇਆ ਸੀ। ਮਾਲ ਰੋਡ ਤੇ ਪਾਰਕਿੰਗ ਚ ਦੁਪਹਿਰ ਲਗਭਗ 1.30 ਵਜੇ ਕਾਰ ਖੜ੍ਹੀ ਕਰ ਕੇ ਕਰਿੰਦੇ ਤੋਂ ਪਰਚੀ ਲੈ ਕੇ ਚਲਾ ਗਿਆ।

ਬਾਅਦ ਦੁਪਹਿਰ 3.30 ਵਜੇ ਵਾਪਸ ਆ ਕੇ ਦੇਖਿਆ ਤਾਂ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਉਕਤ ਸਾਮਾਨ ਗਾਇਬ ਸੀ। ਕਾਰ ਮਾਲਕ ਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਉਨ੍ਹਾਂ ਦੀ ਕਾਰ ਦੀ ਕੋਈ ਸੁਰੱਖਿਆ ਨਹੀਂ ਤਾਂ ਫਿਰ ਉਸ ਨੂੰ ਕਾਰ ਖੜ੍ਹੀ ਕਰਨ ਤੋਂ ਬਾਅਦ ਪਰਚੀ ਕਿਉਂ ਦਿੱਤੀ ਗਈ ਅਤੇ ਪਾਰਕਿੰਗ ਠੇਕੇਦਾਰ ਕਿਸ ਗੱਲ ਦੇ ਪੈਸੇ ਵਸੂਲ ਰਿਹਾ ਹੈ।


LEAVE A REPLY