ਸਾਬਕਾ ਮੇਅਰ ਦੇ ਬੇਟੇ ਤੇ ਹੋਇਆ ਹਮਲਾ, ਪੁਲਸ ਮਾਮਲੇ ਦੀ ਜਾਂਚ ਜੁਟੀ


ਲੁਧਿਆਣਾ– ਸਾਬਕਾ ਮੇਅਰ ਦੇ ਬੇਟੇ ‘ਤੇ ਪੋਸਟਰ ਪਾੜਨ ਤੋਂ ਮਨ੍ਹਾ ਕਰਨ ‘ਤੇ ਰਿਵਾਲਵਰ ਦਾ ਬੱਟ ਮਾਰ ਕੇ ਸਿਰ ਪਾੜਨ ਦਾ ਦੋਸ਼ ਲਾ ਕੇ ਲੋਕ ਇਨਸਾਫ ਪਾਰਟੀ ਦੇ ਵਰਕਰ ਵੱਲੋਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਸ਼ਿਮਲਾਪੁਰੀ ਅਧੀਨ ਆਉਂਦੇ ਵਾਰਡ ਨੰ. 41 ਦੀ ਗਲੀ ਨੰ. 4 ਨਿਵਾਸੀ ਪ੍ਰਵੀਨ ਗੋਇਲ ਜੋ ਕਿ ਲੋਕ ਇਨਸਾਫ ਪਾਰਟੀ ਦੀ ਉਮੀਦਵਾਰ ਚਰਨਜੀਤ ਕੌਰ ਪੰਨੂ ਦਾ ਸਮਰਥਕ ਹੈ, ਨੇ ਸਿਵਲ ਹਸਪਤਾਲ ਵਿਚ ਆਪਣਾ ਮੈਡੀਕਲ ਕਰਵਾ ਕੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਸਾਬਕਾ ਮੇਅਰ ਦਾ ਬੇਟਾ, ਜਿਸ ਨਾਲ ਉਸ ਦੇ ਸਮਰਥਕ ਵੀ ਸਨ, ਗਲੀ ਵਿਚ ਲੱਗੇ ਉਨ੍ਹਾਂ ਦੇ ਉਮੀਦਵਾਰ ਦੇ ਪੋਸਟਰ ਪਾੜ ਰਹੇ ਸਨ, ਜਿਸ ਦਾ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੀ ਰਿਵਾਲਵਰ ਕੱਢ ਕੇ ਉਸ ਦੇ ਬੱਟ ਨੂੰ ਸਿਰ ‘ਤੇ ਮਾਰਿਆ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਮੁਲਜ਼ਮ ਉਸ ਨੂੰ ਧਮਕਾਉਂਦੇ ਹੋਏ ਉਥੋਂ ਚਲੇ ਗਏ। ਉਧਰ ਥਾਣਾ ਮੁਖੀ ਕੁਲਵੰਤ ਸਿੰਘ ਨੇ ਕੁੱਟ-ਮਾਰ ਦੀ ਪੁਸ਼ਟੀ ਕਰਦੇ ਹੋਏ ਸਪੱਸ਼ਟ ਕੀਤਾ ਕਿ ਮੁਲਜ਼ਮ ਵੱਲੋਂ ਸਾਬਕਾ ਮੇਅਰ ਦੇ ਪੁੱਤਰ ‘ਤੇ ਰਿਵਾਲਵਰ ਕੱਢਣ ਸਬੰਧੀ ਲਾਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਧਰ ਵਾਰ-ਵਾਰ ਸੰਪਰਕ ਕਰਨ ‘ਤੇ ਵੀ ਮੇਅਰ ਦੇ ਬੇਟੇ ਨਾਲ ਸੰਪਰਕ ਨਹੀਂ ਹੋ ਸਕਿਆ।

 

  • 1
    Share

LEAVE A REPLY