ਆਸਟ੍ਰੇਲੀਆ ਵਿੱਚ PR ਲੈਣੀ ਹੋਵੇਗੀ ਔਖੀ, ਲਾਗੂ ਹੋਣਗੇ ਇਹ ਨਿਯਮ


ਆਸਟ੍ਰੇਲੀਆ ਵਿਚ ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਰਿਹਾਇਸ਼ (ਪੀ. ਆਰ) ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆਈ ਆਵਾਸ ਮੰਤਰਾਲੇ ਨੇ 1 ਜੁਲਾਈ 2018 ਤੋਂ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਅੰਕਾਂ ਦੇ ਆਧਾਰ ‘ਤੇ ਪੱਕੀ ਪੀ. ਆਰ ਪ੍ਰਾਪਤ ਕਰਨ ਲਈ ਲਾਜ਼ਮੀ 60 ਅੰਕਾਂ ਤੋਂ ਇਲਾਵਾ 5 ਅੰਕਾਂ ਦਾ ਵਾਧਾ ਕੀਤਾ ਹੈ।

ਨਵੇਂ ਕਾਨੂੰਨ ਅਨੁਸਾਰ ਪੀ. ਆਰ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਘੱਟੋ-ਘੱਟ 65 ਅੰਕਾਂ ਨਾਲ ਆਪਣੀ ਯੋਗਤਾ ਸਿੱਧ ਕਰਨੀ ਪਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੈਲਬੌਰਨ ਦੇ ਪ੍ਰਸਿੱਧ ਮਾਈਗ੍ਰਸ਼ੇਨ ਸਲਾਹਕਾਰ ਜੁਝਾਰ ਸਿੰਘ ਬਾਜਵਾ ਨੇ ਦੱਸਿਆ ਕਿ ਵੀਜ਼ਾ ਉੱਪ-ਕਲਾਸ 489 ਅਤੇ 190 ਵਿਚ ਕੀਤੇ ਬਦਲਾਅ ਤਹਿਤ 25 ਸਾਲ ਤੋਂ ਘੱਟ ਉਮਰ ਵਾਲਿਆਂ ਅਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਵੱਜੋਂ 7 ਬੈਂਡ ਪ੍ਰਾਪਤ ਕਰਨ ਤੋਂ ਅਸਮਰੱਥ ਵਿਦਿਆਰਥੀਆਂ ਲਈ ਇਹ ਵਧੇਰੇ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਇਮੀਗ੍ਰੇਸ਼ਨ ਵਿਭਾਗ ‘ਪੜ੍ਹੋ ਅਤੇ ਵਾਪਸ ਜਾਓ’ ਦੀ ਨੀਤੀ ਤਹਿਤ ਪੜ੍ਹਾਈ ਦੇ ਤੌਰ ‘ਤੇ ਪੱਕੀ ਰਿਹਾਇਸ਼ ਪ੍ਰਾਪਤ ਕਰਨ ਵਾਲਿਆਂ ਦਾ ਕੋਟਾ ਵੀ ਘਟਾ ਸਕਦਾ ਹੈ, ਜਿਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਲਈ ਪੱਕੀ ਰਿਹਾਇਸ਼ ਲੈਣੀ ਬਹੁਤ ਔਖੀ ਹੋਵੇਗੀ। ਸ. ਬਾਜਵਾ ਮੁਤਾਬਕ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਵੱਜੋਂ 7 ਬੈਂਡ ਅਤੇ ‘ਨਾਟੀ’ ਪ੍ਰੀਖਿਆ ਵਿਚੋਂ ਲੋੜੀਂਦੇ ਅੰਕ ਪੱਕੀ ਰਿਹਾਇਸ਼ ਦੇ ਯੋਗ ਹੋਣ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ।


LEAVE A REPLY