ਲੁਧਿਆਣਾ ਵਿੱਚ ਡਿਪਾਰਟਮੈਂਟ ਔਫ ਟੈਲੀਕਮਿਉਨਿਕੇਸ਼ੰਜ਼ ਭਾਰਤ ਸਰਕਾਰ ਦੁਆਰਾ ਇੱਕ ਜਾਗਰੂਕਤਾ ਪ੍ਰੋਗ੍ਰਾਮ ਦਾ ਆਯੋਜਨ


ਲੁਧਿਆਣਾ ਵਿੱਚ ਅੱਜ ਨਿਰਵਾਣਾ ਕਲੱਬ ਐਂਡ ਰੀਜ਼ੌਰਟਸ ਵਿਖੇ ਇਲੈਕਟ੍ਰੋ ਮੈਗਨੈਟਿਕ ਫੀਲਡ (ਈ.ਐਮ.ਐਫ) ਰੇਡੀਏਸ਼ਨ ਅਤੇ ਮੋਬਾਇਲ ਟਾਵਰਾਂ ਦੇ ਸੰਬੰਧ ਵਿੱਚ ਡਿਪਾਰਟਮੈਂਟ ਔਫ ਟੈਲੀਕਮਿਉਨਿਕੇਸ਼ੰਜ਼ (ਡੀ.ਓ.ਟੀ), ਮਨਿਸਟਰੀ ਔਫ ਕਮਿਉਨਿਕੇਸ਼ੰਜ਼, ਭਾਰਤ ਸਰਕਾਰ ਦੁਆਰਾ ਇੱਕ ਜਾਗਰੂਕਤਾ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਇਹ ਸੈਸ਼ਨ ਈ.ਐਮ.ਐਫ ਰੇਡੀਏਸ਼ਨ ਪ੍ਰਤੀ ਪ੍ਰਚਲਿਤ ਭਰਮਾਂ ਨੂੰ ਦੂਰ ਕਰਨ ਲਈ ਡੀ.ਓ.ਟੀ ਦੁਆਰਾ ਆਯੋਜਿਤ ਕੀਤੇ ਗਏ ਰਾਸ਼ਟਰ ਵਾਰ ਜਨਤਕ ਪਹੁੰਚ ਅਭਿਆਨ ਦਾ ਇੱਕ ਹਿੱਸਾ ਹੈ। ਪ੍ਰਵਕਤਾਵਾਂ ਨੇ ਮੋਬਾਇਲ ਟਾਵਰਾਂ ਦੇ ਇਸਤੇਮਾਲ ਨਾਲ ਰੇਡੀਏਸ਼ਨ ਪੈਦਾ ਹੋਣ ਬਾਰੇ ਜਾਣਕਾਰੀ ਦੇਣ ਅਤੇ ਇਸ ਸੰਬੰਧੀ ਨਾਗਰਿਕਾਂ ਦੇ ਡਰ ਨੂੰ ਦੂਰ ਕਰਨ ਲਈ ਵਿਗਿਆਨਕ ਸਬੂਤ ਅਤੇ ਖੋਜ ਨੂੰ ਪੇਸ਼ ਕੀਤਾ। ਸ਼੍ਰੀ ਐਸ.ਕੇ ਚੋਪੜਾ, ਡਾਇਰੈਕਟਰ, ਟੈਲਿਕੌਮ ਇਨਫੋਰਸਮੈਂਟ, ਰੀਜ਼ੌਰਸ ਐਂਡ ਮੋਨੀਟਰਿੰਗ (ਟੀ.ਈ.ਆਰ.ਐ), ਪੰਜਾਬ ਨੇ ਸਵਾਗਤੀ ਭਾਸ਼ਣ ਦੇ ਕੇ ਇਸ ਪ੍ਰੋਗ੍ਰਾਮ ਵਿੱਚ ਮੌਜੂਦ ਲੋਕਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੁਆਰਾ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਨਿਕਾਲ ਕੇ ਇਸ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਦਾ ਧੰਨਵਾਦ ਕੀਤਾ। ਸ਼੍ਰੀ ਆਰ.ਪੀ ਸਿੰਘਾਲ, ਡਿਪਟੀ ਡਾਇਰੈਕਟਰ ਜਨਰਲ, ਟੈਲਿਕੌਮ ਇਨਫੋਰਸਮੈਂਟ, ਰੀਜ਼ੌਰਸ ਐਂਡ ਮੋਨੀਟਰਿੰਗ (ਟੀ.ਈ.ਆਰ.ਐਮ), ਪੰਜਾਬ ਨੇ ਲੁਧਿਆਣਾ ਵਿੱਚ ਈ.ਐਮ.ਐਫ ਕੌਂਪਲੀਅੰਸ ਨੂੰ ਸੁਨਿਸ਼ਚਿਤ ਕਰਨ ਲਈ ਡੀ.ਓ.ਟੀ ਅਤੇ ਮੈਕੇਨਿਜ਼ਮ ਦੀ ਭੂਮਿਕਾ ਬਾਰੇ ਦੱਸਿਆ। ਸ਼੍ਰੀ ਸਿੰਘਾਲ ਨੇ ਭਾਰਤ ਸਰਕਾਰ ਅਤੇ ਡੀ.ਓ.ਟੀ ਦੁਆਰਾ ਇਹ ਸੁਨਿਸ਼ਚਿਤ ਕਰਨ ਲਈ ਉਠਾਏ ਗਏ ਉਚਿਤ ਕਦਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਕਿ ਟੈਲੀਕਮਿਉਨਿਕੇਸ਼ ਸੇਵਾ ਪ੍ਰਦਾਤਾ ਇਹਨਾਂ ਮਿੱਥੇ ਗਏ ਨਿਯਮਾਂ ਦਾ ਪੂਰਾ ਪਾਲਣ ਕਰਦੇ ਹਨ।

ਸ਼੍ਰੀ ਜਸਕਿਰਨ ਸਿੰਘ, ਆਈ.ਏ.ਐਸ, ਕਮਿਸ਼ਨਰ, ਮੁੰਸੀਪਲ ਕਾਰਪੋਰੇਸ਼ਨ, ਲੁਧਿਆਣਾ, ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐਸ, ਐਡੀਸ਼ਨਲ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਸ਼੍ਰੀ ਟੀ.ਕੇ ਜੋਸ਼ੀ, ਹੈਲਥ ਮਨਿਸਟਰੀ ਦੇ ਐਡਵਾਇਜ਼ਰ ਅਤੇ ਡਾਇਰੈਕਟਰ, ਇਨਵਾਇਰਮੈਂਟ ਐਂਡ ਮੈਡੀਸਿਨ ਪ੍ਰੋਗ੍ਰਾਮ, ਮੌਲਾਨਾ ਆਜ਼ਾਦ ਮੈਡੀਕਲ ਕੌਲੇਜ, ਨਵੀਂ ਦਿੱਲੀ ਨੇ ਸੰਬੰਧਿਤ ਮੁੱਦੇ ਉੱਤੇ ਗੱਲ ਕਰਦਿਆਂ ਇਸ ਮੌਕੇ ਦੀ ਸ਼ੋਭਾ ਵਧਾਈ। ਇਹਨਾਂ ਮਾਹਿਰਾਂ ਨੇ ਮੋਬਾਇਲ ਟਾਵਰ ਰੇਡੀਏਸ਼ਨ ਨਾਲ ਹੋਣ ਵਾਲੇ ਸਿਹਤ ਦੇ ਨੁਕਸਾਨ ਪ੍ਰਤੀ ਪ੍ਰਚਲਿਤ ਵੱਖ-ਵੱਖ ਵਹਿਮਾਂ ਨੂੰ ਦੂਰ ਕਰਨ ਲਈ ਵਿਗਿਆਨ ਅਤੇ ਤਕਨੀਕੀ ਤੱਤ ਪ੍ਰਦਾਨ ਕੀਤੇ। ਸ਼੍ਰੀ ਅਸ਼ਵਨੀ ਕਪੂਰ, ਡਿਪਟੀ ਕਮਿਸ਼ਨਰ ਔਫ ਪੁਲਿਸ, ਲੁਧਿਆਣਾ ਇਸ ਮੌਕੇ ਉੱਤੇ ਮੁੱਖ ਮਹਿਮਾਨ ਸਨ। ਕਮਿਸ਼ਨਰ, ਮੁੰਸੀਪਲ ਕਾਰਪੋਰੇਸ਼ਨ, ਲੁਧਿਆਣਾ ਸ਼੍ਰੀ ਜਸਕਿਰਨ ਸਿੰਘ ਨੇ ਰਾਜ ਦੇ ਵਿਕਾਸ ਲਈ ਮੋਬਾਇਲ ਕਨੈਕਟੀਵਿਟੀ ਦੀ ਮਹੱਤਤਾ ਨੂੰ ਪੇਸ਼ ਕੀਤਾ ਅਤੇ ਈ.ਐਮ.ਐਫ ਨਾਲ ਸੰਬੰਧਿਤ ਮੁੱਦਿਆਂ ਪ੍ਰਤੀ ਵਿਗਿਆਨਕ ਸਬੂਤਾਂ ਦੇ ਅਧਾਰ ਉੱਤੇ ਗਹਿਰੀ ਸਮਝ ਨੂੰ ਵਿਕਸਿਤ ਕਰਨ ਦੀ ਲੋੜ ਉੱਤੇ ਜੋਰ ਦਿੱਤਾ। ਉਹਨਾਂ ਨੇ ਈ.ਐਮ.ਐਫ ਰੇਡੀਏਸ਼ਨ ਸੰਬੰਧੀ ਪ੍ਰਚਲਿਤ ਵਹਿਮਾਂ ਨੂੰ ਦੂਰ ਕਰਨ ਲਈ ਸਹੀ ਕਦਮ ਉਠਾਉਂਦੇ ਹੋਏ ਡਿਪਾਰਟਮੈਂਟ ਔਫ ਟੈਲੀਕੌਮ ਦੀਆਂ ਕੋਸ਼ਿਸ਼ਾਂ ਨੂੰ ਦਰਸਾਇਆ। ਉਹਨਾਂ ਨੇ ਕਿਹਾ ਕਿ ਸਾਰੀਆਂ ਨਿਯਾਮਕ, ਜਨਤਕ ਅਤੇ ਨਿਜੀ ਸੰਸਥਾਵਾਂ ਦੁਆਰਾ ਮਿਲ ਕੇ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਿੱਚ ਵਾਇਰਲੈੱਸ ਕਨੈਕਟੀਵਿਟੀ ਨੂੰ ਬਢਾਵਾ ਦੇਣ ਦੀ ਮਹੱਤਤਾ ਉੱਤੇ ਜੋਰ ਦਿੱਤਾ ਜਾ ਸਕੇ।

ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐਸ, ਐਡੀਸ਼ਨਲ ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਰੀ.ਐਮ.ਐਫ ਰੇਡੀਏਸ਼ਨ ਪ੍ਰਤੀ ਪ੍ਰਚਲਿਤ ਵਹਿਮਾਂ ਨੂੰ ਦੂਰ ਕਰਨ ਸੰਬੰਧੀ ਡੀ.ਓ.ਟੀ ਅਤੇ ਟੈਲਿਕੌਮ ਮਨਿਸਟਰੀ ਦੁਆਰਾ ਉਠਾਏ ਗਏ ਕਦਮ ਦਾ ਸਵਾਗਤ ਕੀਤਾ। ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਇਸ ਵਿਭਾਗ ਨੂੰ ਇਸ ਮੁੱਦੇ ਸੰਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਔਫ ਟੈਲਿਕੌਮ ਇਸ ਮੁੱਦੇ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਸਹੀ ਕਦਮ ਉਠਾ ਰਿਹਾ ਹੈ। ਉਹਨਾਂ ਨੇ ਇਸ ਤੱਤ ਉੱਤੇ ਜੋਰ ਦਿੱਤਾ ਕਿ ਜਨਤਾ ਨੂੰ ਇਸ ਵਿਸ਼ੇ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੇ ਮੰਚ ਈ.ਐਮ.ਐਫ ਰੇਡੀਏਸ਼ਨ ਪ੍ਰਤੀ ਪ੍ਰਚਲਿਤ ਡਰ ਨੂੰ ਦੂਰ ਕਰਨ ਲਈ ਬਿਲਕੁਲ ਸਹੀ ਹਨ।

ਅਗਲੇ ਸਫ਼ੇ ਤੇ ਪੜ੍ਹੋ


LEAVE A REPLY