ਭਾਰੀ ਮੀਂਹ ਪੈਣ ਨਾਲ ਮੱਛਰ ਵਧਣ ਤੇ ਬਿਮਾਰੀਆਂ ਫੈਲਣ ਦਾ ਖ਼ਤਰਾ


ਲੁਧਿਆਣਾ – ਭਾਰਤ ਜਨ ਗਿਅਨ ਵਿਗਿਆਨ ਜੱਥਾ ਨੇ ਚਿਤਾਵਨੀ ਦਿੱਤੀ ਹੈ ਕਿ ਪਿਛਲੇ ਕੁਝ ਦਿਨਾ ਤੋਂ ਭਾਰੀ ਮੀਂਹ ਪੈਣ ਦੇ ਕਾਰਨ ਥਾਂ ਥਾਂ ਤੇ ਪਾਣੀ ਇੱਕਠਾ ਹੋ ਗਿਆ ਹੈ। ਇਸ ਕਾਰਨ ਮੱਛਰ ਫੈਲਣਦਾਖਤਰਾ ਵੱਧ ਗਿਆ ਹੈ। ਡੈਂਗੀ ਤੇ ਚਿਕੁਨਗੁਨੀਆਂ ਤੇ ਮਲੇਰੀਆ ਵਰਗੀਆਂ ਬੀਮਾਰੀਆਂ ਜੋ ਕਿ ਮੱਛਰਾਂ ਦੇ ਕੱਟਣ ਦੇ ਨਾਲ ਫੈਲਦੀਆਂ ਹਨ ਤੋ ਬਚਾਅਲਈ ਲੋਕਾਂ ਸਾਵਧਾਨ ਰਹਿਣ ਦੀ ਲੋੜ ਹੈ। ਜਾਂਰੀ ਬਿਆਨ ਵਿੱਚ ਜੱਥਾ ਦੇ ਜਨਰਲ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਹੈ ਕਿ ਇਹ ਬੀਮਾਰੀਆਂ ਉੰਝ ਤਾਂ ਕਦੇ ਵੀ ਹੋ ਸਕਦੀਆਂ ਹਨਪਰ ਸਿਤੰਬਰ ਤੇ ਅਕਤੂਬਰ ਵਿੱਚ ਇਹ ਵੱਧ ਫੈਲਦੀਆਂ ਹਨ। ਇਸ ਲਈ ਇਹ ਜਰੂਰੀ ਹੈ ਕਿ ਮੱਛਰਾਂ ਤੋਂ ਬਚਿਆ ਜਾਏ। ਉਹਨਾਂ ਸਲਾਹ ਦਿੱਤੀ ਕਿ ਪੂਰੀਬਾਜੂ ਦੀ ਕਮੀਜਪਾਈ ਜਾਏ ਤੇ ਲੱਤਾਂ ਨੂੰ ਪੂਰੀਤਰਾਂ ਢਕਿਆ ਜਾਏ ਅਤੇ ਜੁਰਾਬਾਂ ਦੀਵਰਤੋ ਕੀਤੀਜਾਏ।ਘਰਾਂ, ਸਕੂਲਾਂ ਦੁਕਾਨਾਂ ਤੇ ਹੋਰਥਾਵਾਂ ਤੇ ਮੱਛਰ ਮਾਰਨ ਤੇ ਭਜਾਉਣ ਵਾਲੀਆਂ ਦਵਾਈਆਂ ਤੀਵਰਤੋਂ ਕੀਤੀ ਜਾਏ।

ਜਿੱਥੇ ਪਾਣੀਖੜਾ ਹੈ ਉਸ ਥਾਂ ਨੂੰ ਭਰ ਦਿੱਤਾ ਜਾਏ। ਖੜੇ ਪਾਣੀ ਤੇ ਮਿੱਟੀ ਦੇ ਤੇਲ ਦਾ ਛਿੜਕਾਅ ਕੀਤਾ ਜਾਏ ਤਾਂ ਜੋ ਮੱਛਰ ਪੈਦਾਨਾ ਹੋ ਸਕਣ।ਕੂਲਰਾਂ ਜਾਂਚ ਕਰਕੇ ਸੁਕਾ ਦਿੱਤਾ ਜਾਏ ਤੇ ਛੱਤ ਤੇ ਪਾਣੀ ਨਾਲ ਭਰੀ ਕੋਈ ਚੀਜ਼ ਨਾਰਹਿਣ ਦਿੱਤੀ ਜਾਏ। ਪਰਸ਼ਾਸਨ ਨੂੰ ਜੰਗੀ ਪੱਧਰ ਤੇ ਮੱਛਰ ਮਾਰਸਪਰੇ ਕਰਨੇ ਚਾਹੀਦੇ ਹਨ।ਪਾਣੀ ਦੇ ਟੋਏ ਭਰਨੇ ਚਾਹੀਦੇ ਹਨ। ਪੁਲਿਸ ਵਲੋਂ ਫੜੀਆਂ ਗੱਡੀਆਂ ਬਿਨਾ ਸੰਭਾਲ ਦੇ ਸੁੱਟੀਆਂ ਹੋਈਆਂ ਹਨਜਿਹਨਾ ਵਿੱਚ ਪਾਣੀ ਇੱਕਠਾ ਹੋ ਜਾਂਦਾ ਹੈ। ਇਹਨਾਦੀ ਫ਼ੌਰੀ ਸੰਭਾਲ ਕੀਤੀ ਜਾਏ।


LEAVE A REPLY