ਬਸਪਾ 14 ਅਪ੍ਰੈਲ ਨੂੰ ਜ਼ਿਲਾ ਪੱਧਰ ਤੇ ਪੰਜਾਬ ਭਰ ‘ਚ ਮਨਾਏਗੀ ਬਾਬਾ ਸਾਹਿਬ ਦਾ ਜਨਮ ਦਿਨ


BSP will be Celebrate Dr. Bhim Rao Ambedkar Birthday on 14 April at State Level in Ludhiana

ਲੁਧਿਆਣਾ – ਐਸ ਸੀ ਐਸ ਟੀ ਐਕਟ ‘ਚ ਕੀਤੇ ਬਦਲਾਅ ਤੋਂ ਰੋਹ ਵਿੱਚ ਆਏ ਭਾਰਤ ਦੇ ਦਲਿਤਾਂ ਨੇ 2 ਅਪ੍ਰੈਲ ਨੂੰ ਸ਼ਾਂਤੀਪੂਰਵਕ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਉਹ ਪੂਰਨ ਤੌਰ ਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਦੇ ਚੱਲਦਿਆਂ ਸਫਲ ਰਿਹਾ ਸੀ ਪਰ 10 ਅਪ੍ਰੈਲ ਨੂੰ ਗੈਰਸੰਵਿਧਾਨਿਕ ਤਰੀਕੇ ਨਾਲ ਦਿੱਤਾ ਭਾਰਤ ਬੰਦ ਦਾ ਸੱਦਾ ਅਸਫਲ ਰਿਹਾ। ਬਾਕੀ ਸ਼ਹਿਰਾਂ ਦੀ ਛੱਡੋ ਅਸੀ ਲੁਧਿਆਣਾ ਵਰਗੇ ਮਹਾਂਨਗਰ ਨੂੰ ਹੀ ਦੇਖੀਏ ਤਾਂ ਏਥੇ ਭਾਰਤ ਬੰਦ ਨੂੰ ਮਹਾਂਨਗਰ ਦੇ ਵਾਸੀਆਂ ਨੇ ਕੋਈ ਤਵੱਜੋ ਨਹੀ ਦਿੱਤੀ। ਇਨਾਂ ਸਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਐਮ ਐਲ ਤੋਮਰ ਨੇ ਸਥਾਨਕ ਸਰਕਟ ਹਾਊਸ ਵਿਖੇ ਰੱਖੀ ਜੋਨ ਪੱਧਰੀ (ਜ਼ਿਲਾ ਲੁਧਿਆਣਾ, ਬਰਨਾਲਾ, ਮੋਗਾ ਅਤੇ ਸੰਗਰੂਰ) ਰੱਖੀ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਪੱਤਰਕਾਰ ਵਾਰਤਾ ਦੌਰਾਨ ਕੀਤਾ। ਉਨਾਂ ਬਿਹਾਰ ਵਿੱਚ ਹੋਈ ਹਿੰਸਾ ਅਤੇ ਗੋਲੀ ਚੱਲਣ ਨੂੰ ਆਰ ਐਸ ਐਸ ਨਾਲ ਜੋੜਦਿਆਂ ਕਿਹਾ ਕਿ ਏਹ ਗੋਲੀ ਆਰ ਐਸ ਐਸ ਦੇ ਗੁੰਡਿਆਂ ਨੇ ਚਲਾਈ ਹੈ ਜਿਸ ਨਾਲ 6 ਪੁਲਿਸ ਵਾਲੇ ਜਖਮੀਂ ਹੋਏ ਹਨ। ਉਨਾਂ ਕਿਹਾ ਕਿ ਭਾਜਪਾ ਦੇਸ਼ ਦੀਆਂ ਵੰਡੀਆਂ ਪਾ ਕੇ ਮੁੜ ਸੱਤਾ ਵਿੱਚ ਆਉਣਾ ਚਾਹੁੰਦੀ ਹੈ ਪਰ ਇਸ ਵਾਰ ਉਹ ਕਾਮਯਾਬ ਨਹੀ ਹੋਵੇਗੀ। ਉੰਨਾਂ ਕਿਹਾ ਕਿ 14 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ ਜੋ ਜੰਯਤੀ ਆ ਰਹੀ ਹੈ ਉਸ ਨੂੰ ਪੰਜਾਬ ‘ਚ ਜ਼ਿਲਾ ਪੱਧਰ ਤੇ ਮਨਾਇਆ ਜਾਵੇਗਾ।

ਲੁਧਿਆਣਾ ‘ਚ ਅੰਬੇਡਕਰ ਚੌਂਕ ਵਿੱਚ ਬਸਪਾ ਰੈਲੀ ਕਰਕੇ ਜੰਯਤੀ ਮਨਾਏਗੀ। ਸੂਬਾ ਕੋਆਡੀਨੇਟਰ ਨਿਰਮਲ ਸਿੰਘ ਸੁਮਨ ਨੇ ਕਾਂਗਰਸ ਦੀ ਰੱਖੀ ਭੁੱਖ ਹੜਤਾਲ ਤੇ ਕਿਹਾ ਕਿ ਪਹਿਲਾਂ ਢਿੱਡ ‘ਚ ਚੰਗੇ ਪਕਵਾਨ ਪਾ ਕੇ ਭੁੱਖ ਹੜਤਾਲ ਕਰਨ ਦਾ ਡਰਾਮਾ ਜੱਗ ਜਾਹਰ ਹੋ ਚੁੱਕਾ ਹੈ ਜੋ ਦੇਸ਼ ਦੇ ਦਲਿਤਾਂ ਨੂੰ ਆਪਣੇ ਨਾਲ ਜੋੜਨ ਦੀ ਕਾਂਗਰਸ ਦੀ ਇੱਕ ਚਾਲ ਸੀ ਜੋ ਫੇਲ ਹੋ ਗਈ ਹੈ। ਉਨਾਂ ਕਿਹਾ ਕਿ ਪਾਰਟੀ ਨਾਲ ਨਵੇਂ ਲੋਕ ਤਾਂ ਜੁੜ ਹੀ ਰਹੇ ਹਨ ਪੁਰਾਣੇ ਵੀ ਵਾਪਸ ਆ ਰਹੇ ਹਨ ਇਸ ਲਈ ਅਗਲਾ ਸਮਾਂ ਬਸਪਾ ਦਾ ਹੈ। ਇਸ ਮੌਕੇ ਗੁਰਮੀਤ ਸਿੰਘ ਰੇਲਵੇ ਅਤੇ ਬੀਬੀ ਸੁਰਿੰਦਰ ਕੌਰ ਨੂੰ ਲੁਧਿਆਣਾ ਦੇ ਇੰਚਾਰਜ, ਬੀਬੀ ਸੁਖਵਿੰਦਰ ਕੌਰ ਨੂੰ ਬੀ ਵੀ ਐਫ ਦੀ ਕਨਵੀਨਰ ਅਤੇ ਕਮਲਜੀਤ ਕੌਰ ਅਟਵਾਲ ਨੂੰ ਸ਼ਹਿ ਕਨਵੀਨਰ ਲਗਾਇਆ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ: ਮੱਖਣ ਸਿੰਘ ਸੰਗਰੂਰ, ਰਾਮ ਸਿੰਘ ਗੋਗੀ, ਦਰਸ਼ਨ ਸਿੰਘ ਜਨੂਰ, ਚਮਕੌਰ ਸਿੰਘ ਸਾਰੇ ਜੋਨ ਇੰਚਾਰਜ, ਜ਼ਿਲਾ ਪ੍ਰਧਾਨ ਜੀਤਰਾਮ ਬਸਰਾ ਤੇ ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆਂ, ਪ੍ਰਗਣ ਬਿਲਗਾ, ਪਵਨ ਕੁਮਾਰ, ਵਿੱਕੀ ਕੁਮਾਰ, ਲਾਭ ਸਿੰਘ ਭਾਮੀਆਂ, ਬਿੱਕਰ ਸਿੰਘ ਨੱਤ, ਹੰਸਰਾਜ ਬੰਗੜ, ਠੇਕੇਦਾਰ ਸੁਰਜਨ ਸਿੰਘ, ਨਰੇਸ਼ ਬਸਰਾ, ਮਹਿੰਦਰ ਸਿੰਘ, ਚਰਨ ਦਾਸ ਮਾਂਗਟ, ਅਮਰੀਕ ਸਿੰਘ ਘੁਲਾਲ, ਇੰਦਰੇਸ਼ ਕੁਮਾਰ, ਸੁਰੇਸ਼ ਸੋਨੂੰ, ਨਿਰਮਲ ਸਿੰਘ ਸੋਖੀ, ਖਵਾਜਾ ਪ੍ਰਸਾਦ, ਬਲਵੀਰ ਸਿੰਘ ਰਾਜਗੜ, ਦਲਬੀਰ ਸਿੰਘ ਮੰਿਡਆਲਾ, ਕੈਪਟਨ ਰਾਮਪਾਲ ਸਿੰਘ, ਹਰਦੇਵ ਸਿੰਘ ਧਾਲੀਆ, ਨਾਜਰ ਸਿੰਘ ਪ੍ਰਤਾਪ ਸਿੰਘ ਵਾਲਾ ਅਤੇ ਹੋਰ ਹਾਜਰ ਸਨ।

  • 7
    Shares

LEAVE A REPLY