ਬੱਬਰ ਖਾਲਸਾ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ, 50 ਲੱਖ ਦੀ ਮੰਗੀ ਫਿਰੌਤੀ


Gun Firing
ਮਲੋਟ ਦੇ ਰਹਿਣ ਵਾਲੇ ਰਾਜਕੁਮਾਰ ਪੁੱਤਰ ਨਿਯਮਿਤ ਰਾਏ ਨਾਗਪਾਲ ਨੇ ਦਾਅਵਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਖਾਸਿਲਤਾਨ ਜ਼ਿੰਦਾਬਾਦ ਬੱਬਰ ਖਾਲਸਾ ਇੰਟਰਨੈਸ਼ਨਲ ਉਸਨੂੰ ਤੇ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਸਬੰਧੀ ਉਸਨੂੰ ਉਕਤ ਖਾਲਿਸਤਾਨੀਆਂ ਵੱਲੋਂ ਧਮਕੀਆਂ ਵਾਲੀ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ।

ਰਾਜ ਰੁਮਾਰ ਨੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਸਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਧਾਰਾ 384, 511 ਤੇ 506 ਤਹਿਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ ਤੇ ਪੁਲਿਸ ਨੇ ਕੁਝ ਨਹੀਂ ਕਿਹਾ। ਮਾਮਲਾ ਦਰਜ ਕਰਾਉਣ ਵਾਲੇ ਰਾਜਕੁਮਾਰ ਨੇ ਵੀ ਇਸ ਸਬੰਧੀ ਜ਼ਿਆਦਾ ਕੁਝ ਨਹੀਂ ਦੱਸਿਆ। ਪੁਲਿਸ ਇਸ ਮਾਲਮੇ ਦੀ ਜਾਂਚ ਵਿੱਚ ਜੁਟ ਗਈ ਹੈ।

  • 1
    Share

LEAVE A REPLY