ਅਸਲਾ ਡਿਪੂ ਬੱਦੋਵਾਲ ਤੋਂ 1000 ਗਜ਼ ਦੇ ਘੇਰੇ ਅੰਦਰ ਨਵੀਂ ਉਸਾਰੀ ਜਾਂ ਪੁਰਾਣੀ ‘ਚ ਵਾਧਾ ਕਰਨ ਤੇ ਪਾਬੰਦੀ


Construction
ਲੁਧਿਆਣਾ – ਵਧੀਕ ਜ਼ਿਲਾ ਮੈਜਿਸਟਰੇਟ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਲੁਧਿਆਣਾ ਸ੍ਰੀ ਇਕਬਾਲ ਸਿੰਘ ਸੰਧੂ ਵੱਲੋਂ ਸੀ.ਆਰ.ਪੀ.ਸੀ, 1973 ਦੀ ਧਾਰਾ 144 ਅਧੀਨ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਬਾਹਰੀ ਦਾਇਰੇ ਤੋਂ 1000 ਗਜ਼ ਦੇ ਘੇਰੇ ਅੰਦਰ ਕਿਸੇ ਵੀ ਪ੍ਰਕਾਰ ਦੀ ਨਵੀਂ ਉਸਾਰੀ ਜਾਂ ਪੁਰਾਣੀ ਉਸਾਰੀ ਵਿੱਚ ਵਾਧਾ ਕਰਨ ‘ਤੇ ਪੂਰੀ ਤਰਾਂ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਆਲੇ-ਦੁਆਲੇ ਹੋ ਰਹੇ ਗੈਰ-ਕਾਨੂੰਨੀ ਨਿਰਮਾਣ ਦੇਸ਼ ਦੀ ਸੁਰੱਖਿਆ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ। ਦੇਸ਼ ਦੀ ਸੁਰੱਖਿਆ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ ਅਤੇ ਇਹ ਹੁਕਮ 4 ਫਰਵਰੀ, 2019 ਤੱਕ ਲਾਗੂ ਰਹਿਣਗੇ।

  • 7
    Shares

LEAVE A REPLY