5 ਦਿਨਾਂ ਲਈ ਬੈਂਕ ਰਹਿਣਗੇ ਬੰਦ, ਲੋਕਾਂ ਨੂੰ ਕਰਨਾ ਪੈ ਸਕਦਾ ਹੈ ਪੈਸਿਆਂ ਦੀ ਕਿੱਲਤ ਦਾ ਸਾਮਣਾ


BANK-STRIKE-2018

ਅੱਜ ਤੋਂ 3 ਦਿਨਾਂ ਬਾਅਦ ਯਾਨੀ ਪਹਿਲੀ ਸਤੰਬਰ ਤੋਂ ਪੈਸੇ-ਧੇਲੇ ਸਬੰਧੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਮੀਡੀਆ ਰਿਪੋਰਟਾਂ ਮੁਤਾਬਕ ਪਹਿਲੀ ਤੋਂ 5 ਸਤੰਬਰ ਤਕ ਸਾਰੇ ਸਰਕਾਰੀ ਬੈਂਕ ਬੰਦ ਰਹਿਣਗੇ। ਬੈਂਕ ਬੰਦ ਹੋਣ ਕਰਕੇ ਫ਼ੰਡ ਟਰਾਂਸਫਰ ਵੀ ਨਹੀਂ ਕੀਤਾ ਜਾ ਸਕੇਗਾ। ਅਜਿਹੀ ਸਥਿਤੀ ਵਿੱਚ ATM ਤੇ ਲੋਕਾਂ ਦੀ ਭਾਰੀ ਭੀੜ ਲੱਗ ਸਕਦੀ ਹੈ। ਇਸਦੇ ਨਾਲ ਹੀ ATM ਵਿੱਚ ਵੀ ਪੈਸਿਆਂ ਦੀ ਕਿੱਲਤ ਵੀ ਹੋ ਸਕਦੀ ਹੈ। ਦਰਅਸਲ ਪਹਿਲੀ ਸਤੰਬਰ ਨੂੰ ਸ਼ਨੀਵਾਰ ਦੀ ਛੁੱਟੀ ਹੈ। ਇਸੇ ਤਰ੍ਹਾਂ 2 ਸਤੰਬਰ ਨੂੰ ਵੀ ਐਤਵਾਰ ਦੀ ਛੁੱਟੀ ਹੈ। 3 ਸਤੰਬਰ ਨੂੰ ਜਨਮਅਸ਼ਟਮੀ ਦੀ ਛੁੱਟੀ ਆ ਗਈ ਤੇ ਇਸ ਤੋਂ ਬਾਅਦ 4 ਤੇ 5 ਸਤੰਬਰ ਨੂੰ ਬੈਂਕ ਮੁਲਾਜ਼ਮ ਹੜਤਾਲ ਕਰਨਗੇ।

RBI ਮੁਲਾਜ਼ਮਾਂ ਦੀ ਹੜਤਾਲ

ਭਾਰਤੀ ਰਿਜ਼ਰਵ ਬੈਂਕ ਦੇ ਮੁਲਾਜ਼ਮ ਹੜਤਾਲ ਕਰ ਰਹੇ ਹਨ। ਉਨ੍ਹਾਂ ਪੈਨਸ਼ਨ ਵਿੱਚ ਅਪਡੇਟ ਤੇ 2012 ਦੇ ਬਾਅਦ ਨਿਯੁਕਤ ਕੀਤੇ ਮੁਲਾਜ਼ਮਾਂ ਲਈ ਸੀਪੀਐਫ/ਵਾਧੂ ਪਰੌਵੀਡੈਂਟ ਫੰਡ ਦੀ ਮੰਗ ਕੀਤੀ ਹੈ।

  • 719
    Shares

LEAVE A REPLY