ਲੁਧਿਆਣਾ ਬਾਸਕਿਟਬਾਲ ਐਸੋਸੀਏਸ਼ਨ ਵੱਲੋਂ ਲੜਕੇ ਤੇ ਲੜਕੀਆਂ ਦੇ ਬਾਸਕਿਟਬਾਲ ਮੁਕਾਬਲੇ ਦੂਜੇ ਦਿਨ ਜਾਰੀ


ਲੁਧਿਆਣਾ – ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਲੁਧਿਆਣਾ ਬਾਸਕਿਟਬਾਲ ਐਸੋਸੀਏਸ਼ਨ ਵੱਲੋਂ ਲੜਕੇ ਤੇ ਲੜਕੀਆਂ ਦੀ ਇਥੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਸਬ ਜੂਨੀਅਰ ਤੇ ਜੂਨੀਅਰ ਜ਼ਿਲ੍ਹਾ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਮੁਕਾਬਲੇ ਦੂਜੇ ਦਿਨ ਜਾਰੀ ਰਹੇ | ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 33 ਸਕੂਲਾਂ ਤੋਂ ਇਲਾਵਾ ਕਲੱਬਾਂ ਦੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਨੇ|

ਦੂਜੇ ਦਿਨ ਹੋਏ ਮੈਚਾਂ ਦੌਰਾਨ ਅੰਡਰ-17 ਲੜਕਿਆਂ ਵਿਚੋਂ ਲੁਧਿਆਣਾ ਨੰਬਰ 1, ਡੀ. ਏ. ਵੀ. ਸਕੂਲ ਪੱਖੋਵਾਲ ਰੋਡ, ਲੁਧਿਆਣਾ ਅਕਾਡਮੀ ਏ ਅਤੇ ਬੀ ਦੀਆਂ ਟੀਮਾਂ ਨੇ ਆਪੋ ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵੱਲ ਕਦਮ ਵਧਾਏ | ਅੰਡਰ-14 ਵਿਚੋਂ ਪੋਠੋਹਾਰ ਸਈਯਦ ਖਾਲਸਾ ਸਕੂਲ, ਖਾਲਸਾ ਸਕੂਲ, ਜਿੰਮਖਾਨਾ ਕਲੱਬ, ਅੰਡਰ 17 ਲੜਕੀਆਂ ਵਿਚ ਬਾਬਾ ਈਸ਼ਰ ਸਿੰਘ ਸਕੂਲ, ਖਾਲਸਾ ਸਕੂਲ, ਡੀ. ਸੀ. ਐਮ. ਪ੍ਰੈਜੀਡੈਂਸੀ ਸਕੂਲ, ਇੰਟਰਨੈਸ਼ਨਲ ਪਬਲਿਕ ਸਕੂਲ, ਗ੍ਰੀਨਲੈਂਡ ਸਕੂਲ ਜਲੰਧਰ ਬਾਈਪਾਸ ਦੀਆਂ ਲੜਕੀਆਂ ਨੇ ਮੈਚ ਜਿੱਤੇ |


LEAVE A REPLY