ਬੇਅੰਤ ਸਿੰਘ ਭੁੱਲਰ ਨੇ ਪੰਜਾਬ ਵਿੱਚ ‘ ਡਰੱਗ ਅਵੇਰਨੈੱਸ ਮਾਰਚ’ ਕੀਤਾ ਸ਼ੁਰੂ


ਇਹ ਜੂਨ ਪੰਜਾਬ ਦੇ ਇਤਿਹਾਸ ਵਿੱਚ ਇੱਕ ਕਾਲੇ ਅਧਿਆਇ ਦੇ ਰੂਪ ਵਿੱਚ ਗਿਆ ਰਿਪੋਰਟਾਂ ਦੇ ਅਨੁਸਾਰ ਇਸ ਸੂਬੇ ਵਿੱਚ ਸਿਰਫ ਇੱਕ ਮਹੀਨੇ ਦੇ ਦੌਰਾਨ ਹੀ ਨਸ਼ੇਖੋਰੀ ਕਾਰਨ 23 ਮੌਤਾਂ ਹੋਈਆਂਮੀਡਿਆ ਅਤੇ ਫਿਲਮ ਇੰਡਸਟਰੀ ਜੋ ਹਮੇਸ਼ਾ ਤੋਂ ਸਮਾਜ ਦੇ ਆਈਨੇ ਦੇ ਵਜੋਂ ਜਾਣੇ ਜਾਂਦੇ ਹਨ ਨੇ ਇਸ ਨਸ਼ੇ ਖੋਰੀ ਤੇ ਅਕਸਰ ਟਿੱਪਣੀ ਕੀਤੀ ਹੈ ਪਰ ਹੁਣ ਇਹ ਟਾਇਮ ਹੈ ਕਿ ਯੁਵਾ ਪੀੜੀ ਇਸ ਮੁਸ਼ਕਿਲ ਦੇ ਖਿਲਾਫ ਖੜੇ ਹੋਣ ਅਤੇ ਇੱਕ ਯੰਗ ਸ਼ੁਰੂ ਕਰਨ ਇਸਨੂੰ ਖਤਮ ਕਰਨ ਲਈਪੰਜਾਬ ਦੇ ਇੱਕ ਵਪਾਰੀ ਬੇਅੰਤ ਸਿੰਘ ਭੁੱਲਰ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਇਸ ਮੁੱਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਬੇਅੰਤ ਸਿੰਘ ਭੁੱਲਰ ਨੇ ਮਨਜਿੰਦਰ ਭੁੱਲਰ ਅਤੇ ਰੁਪਿੰਦਰ ਸਿੰਘ ਭੁੱਲਰ ਨਾਲ ਇਹ ਯਾਗਰੁਕਤਾ ਮਾਰਚ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੋਂ ਸ਼ਨੀਵਾਰ ਨੂੰ ਸ਼ੁਰੂ ਕੀਤਾ ਇਸ ਵਿੱਚ ਇਹ ਪੈਦਲ ਯਾਤਰਾ ਕਰਕੇ ਚੰਡੀਗੜ੍ਹ ਜਾਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਫ਼ਿਸ ਦੇ ਤੱਕ ਉਹਨਾਂ ਨੂੰ ਮਿਲਣ ਲਈ ਭਾਵੇ ਕਿ ਇਸ ਸਮਾਜਿਕ ਬੁਰਾਈ ਖਿਲਾਫ ਲੜਾਈ ਜੇਤੂ ਪਾਰਟੀ ਦੇ ਘੋਸ਼ਣਾ ਪੱਤਰ ਦਾ ਮੁੱਖ ਹਿੱਸਾ ਰਿਹਾ, ਪਰ ਹਲੇ ਤਕ ਵੀ ਇਸ ਦਿਸ਼ਾ ਵੱਲ ਕੋਈ ਕਦਮ ਨਹੀਂ ਲਿਆ ਗਿਆ ਅਤੇ ਇਹਨਾਂ ਵੱਧ ਰਹੀਆਂ ਮੌਤਾਂ ਕਾਰਨ ਭੁੱਲਰ ਨੇ ਲੋਕਾਂ ਨੂੰ ਇਸੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਨਸ਼ੇ ਯਾਗਰੁਕਤਾ ਮਾਰਚ ਬਾਰੇ ਗੱਲ ਕਰਦੇ ਹੋਏ ਬੇਅੰਤ ਸਿੰਘ ਭੁੱਲਰ ਨੇ ਕਿਹਾ, “ਹਾਲ ਹੀ ਵਿੱਚ ਇੱਕ ਬੱਚੇ ਦੀ ਆਪਣੇ ਪਿਤਾ ਦੀ ਲਾਸ਼ ਤੇ ਰੋਂਦੇ ਦੀ ਵੀਡੀਓ ਵਾਇਰਲ ਹੋਈਉਹ ਆਦਮੀ ਨਸ਼ੇ ਦੀ ਜਿਆਦਾ ਡੋਜ਼ ਕਾਰਨ ਮਰ ਗਿਆਇਹ ਇੱਕ ਦਿਲ ਨੂੰ ਪਸੀਜਨ ਵਾਲਾ ਦ੍ਰਿਸ਼ ਸੀ ਜਿਸਨੂੰ ਅਸੀਂ ਦੇਖਿਆ ਤੇ ਭੁੱਲ ਗਏਪਰ ਮੈਂ ਨਹੀਂ ਭੁੱਲ ਸਕਿਆਮੈਂ ਚਾਹੁਣਾ ਹਾਂ ਕਿ ਲੋਕ ਇਹ ਸਮਝਣ ਕਿ ਇਸ ਮੁੱਦੇ ਨੂੰ ਤੁਰੰਤ ਹੀ ਨਜਿਠਿਆ ਜਾਣਾ ਚਾਹੀਦਾ ਹੈ|

ਉਹਨਾਂ ਨੇ ਅੱਗੇ ਕਿਹਾ,“ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਦੋਂ ਉਹ ਸੱਤਾ ਵਿੱਚ ਆਉਣਗੇ ਤਾਂ ਉਹ ਪੰਜਾਬ ਦੀ ਇਸ ਕੁਰੀਤੀ ਦੇ ਖਿਲਾਫ ਲੜਨਗੇਹੁਣ ਉਹ ਕਿੱਥੇ ਹਨ? ਮੇਰੀ ਯੰਗ ਸਰਕਾਰ ਦੇ ਖਿਲਾਫ ਨਹੀਂ ਹੈਪਰ ਸਰਕਾਰੀ ਕਰਮਚਾਰੀਆਂ ਦੇ ਉਸ ਆਲਸ ਦੇ ਵਿਰੁੱਧ ਹੈ, ਜਿਸਦੇ ਕਾਰਨ ਉਹਨਾਂ ਨੂੰ ਆਪਣਾ ਵਾਅਦਾ ਤੱਕ ਯਾਦ ਨਹੀਂ ਹੈ ਇਹ ਸਾਡੀ ਇੱਕ ਕੋਸ਼ਿਸ਼ ਹੈ | ਉਹਨਾਂ ਨੂੰ ਜਗਾਉਣ ਦੀ ਤਾਂਕਿ ਉਹ ਨਸ਼ੇਖੋਰੀ ਦੇ ਵਿਰੁੱਧ ਕੋਈ ਸਖਤ ਕਦਮ ਉਠਾਉਣ““ ਰੁਪਿੰਦਰ ਸਿੰਘ ਭੁੱਲਰ ਨੇ ਕਿਹਾ, “ਪੰਜਾਬ ਦਾ ਇਤਿਹਾਸ ਬਹੁਤ ਹੀ ਮਹਾਨ ਰਿਹਾ ਹੈ ਪਰ ਹੁਣ ਇਹ ਇਸ ਬਿਮਾਰੀ ਕਾਰਨ ਦਾਗਦਾਰ ਹੋ ਚੁੱਕਾ ਹੈ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ ਸੀ ਐਮ ਦੇ ਘਰ ਤੱਕ ਆਪਣੀ ਸੋਈ ਹੋਈ ਸਰਕਾਰ ਨੂੰ ਜਗਾਉਣ ਲਈ ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅੱਗੇ ਆਉਣ ਤੇ ਸਾਡਾ ਸਾਥ ਦੇਣ ਕਿਉਂਕਿ ਇਹ ਕੋਈ ਮਜ਼ਾਕ ਨਹੀਂ ਹੈ ਬਲਕਿ ਇੱਕ ਕੌੜੀ ਸੱਚਾਈ ਹੈ | ਆਓ ਅਤੇ ਸਾਡੇ ਕਦਮ ਨਾਲ ਕਦਮ ਮਿਲਾਓ“ “ਇਸੇ ਮੌਕੇ ਤੇ ਮਨਜਿੰਦਰ ਸਿੰਘ ਭੁੱਲਰ ਨੇ ਕਿਹਾ, “ਅਸੀਂ ਬਚਪਨ ਤੋਂ ਇਸ ਮੁੱਦੇ ਤੇ ਸੁਣਦੇ ਆ ਰਹੇ ਹਾਂ ਪਰ ਹਰ ਕੋਈ ਇੱਕ ਦੂਜੇ ਤੇ ਇਲਜਾਮ ਲਗਾਉਣ ਦੇ ਵਿੱਚ ਰੁਝਿਆ ਹੋਇਆ ਹੈ ਤੇ ਅਸਲੀ ਤੌਰ ਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਇਹ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਪੰਜਾਬ ਵਿੱਚ ਨਸ਼ੇਖੋਰੀ ਨੂੰ ਠੱਲ ਪਾਉਣ ਲਈ“ ਬੇਅੰਤ ਸਿੰਘ ਨੇ ਪੂਰੇ ਪੰਜਾਬ ਵਿੱਚ ਇਹ ਪੈਦਲ ਯਾਤਰਾ ਪਹਿਲਾ ਹੀ ਸ਼ੁਰੂ ਕਰ ਲਈ ਹੈ ਅਤੇ ਸੋਸ਼ਲ ਮੀਡਿਆ ਤੇ ਬਹੁਤ ਹੀ ਜਿਆਦਾ ਸਮਰਥਨ ਮਿਲ ਰਿਹਾ ਹੈ ਹੁਣ ਉਹ ਆਮ ਜਨਤਾ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਵੀ ਅੱਗੇ ਆਉਣ ਅਤੇ ਇਸ ਯਾਗਰੁਕਤਾ ਮਾਰਚ ਚ ਚੱਲਣਤਾਂ ਕਿ ਸਾਡਾ ਸਮਾਜ ਨਸ਼ੇ ਮੁਕਤ ਹੋ ਸਕੇ|


LEAVE A REPLY