ਬਾਲੀਵੁੱਡ ਸਟਾਰ ਸੰਨੀ ਦਿਓਲ ਭਾਰਤੀ ਜਨਤਾ ਪਾਰਟੀ ਚ ਹੋਏ ਸ਼ਾਮਲ, ਲੜ ਸਕਦੇ ਹਨ ਗੁਰਦਾਸਪੁਰ ਤੋਂ ਚੋਣ


 

ਬਾਲੀਵੁੱਡ ਸਟਾਰ ਸੰਨੀ ਦਿਓਲ ਅੱਜ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਹਨ। ਸੰਨੀ ਦਿਓਲ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਹਨ। ਇਸ ਸੀਟ ਤੇ ਕਾਂਗਰਸ ਦੇ ਸੁਨੀਲ ਜਾਖੜ ਚੋਣ ਮੈਦਾਨ ਚ ਖੜ੍ਹੇ ਹਨ। ਜਾਖੜ ਨੇ ਜ਼ਿਮਨੀ ਚੋਣਾਂ ਚ ਇੱਥੇ ਜਿੱਤ ਦਰਜ ਕੀਤੀ ਸੀ। 2014 ਦੀ ਲੋਕ ਸਭਾ ਸੀਟਾਂ ਚ ਮਰਹੂਮ ਅਦਾਕਾਰ ਵਿਨੋਦ ਖੰਨਾ ਨੇ ਗੁਰਦਾਸਪੁਰ ਸੀਟ ਤੇ ਜਿੱਤ ਦਰਜ ਕੀਤੀ ਸੀ। 27 ਅਪਰੈਲ ਨੂੰ ਉਨ੍ਹਾਂ ਦੀ ਮੌਤ ਮਗਰੋਂ ਜਾਖੜ ਨੇ ਚੋਣਾਂ ਜਿੱਤੀਆਂ ਸੀ। ਵਿਨੋਦ ਇਸ ਸੀਟ ਤੋਂ ਤਿੰਨ ਵਾਰ ਸਾਂਸਦ ਰਹਿ ਚੁੱਕੇ ਸੀ।

ਹੁਣ ਇੱਕ ਵਾਰ ਫੇਰ ਤੋਂ ਬੀਜੇਪੀ ਇਸ ਸੀਟ ਤੋਂ ਬਾਲੀਵੁੱਡ ਸਟਾਰ ਨੂੰ ਚੋਣ ਮੈਦਾਨ ‘ਚ ਉਤਾਰ ਸਕਦੀ ਹੈ। ਉਧਰ, ਸੰਨੀ ਦਿਓਲ ਦੀ ਮਤਰੇਈ ਮਾਂ ਹੇਮਾ ਮਾਲਿਨੀ ਵੀ ਬੀਜੇਪੀ ਵੱਲੋਂ ਮਥੁਰਾ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਦਾ ਪ੍ਰਚਾਰ ਖੁਦ ਧਰਮਿੰਦਰ ਕਰ ਰਹੇ ਹਨ।


LEAVE A REPLY