ਬਾਲੀਵੁੱਡ ਨੂੰ ਵੱਡਾ ਸਦਮਾ – ਪ੍ਰਸਿੱਧ ਗਾਇਕ ਮੁਹੰਮਦ ਅਜ਼ੀਜ਼ ਨਹੀਂ ਰਹੇ


ਬਾਲੀਵੁੱਡ ਇੰਡਸਟਰੀ ਦੇ ਫੇਮਸ ਸਿੰਗਰ ਮੁਹੰਮਦ ਅਜ਼ੀਜ਼ ਦੀ ਮੰਗਲਵਾਰ ਸ਼ਾਮ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੁਹੰਮਦ ਅਜ਼ੀਜ਼ ਪਿਛਲੀ ਰਾਤ ਸ਼ੋਅ ਦੇ ਸਿਲਸਿਲੇ ਚ ਕੋਲਕਾਤਾ ਗਏ ਹੋਏ ਸੀ ਤੇ ਮੰਗਲਵਾਰ ਦੀ ਸ਼ਾਮ ਉਹ 4 ਵਜੇ ਮੁੰਬਈ ਪਹੁੰਚੇ। ਮੁੰਬਈ ਏਅਰਪੋਰਟ ਤੇ ਹੀ ਬੈਚੇਨੀ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਫੌਰਨ ਹਸਪਤਾਲ ਲਿਆਂਦਾ ਗਿਆ।

ਡਾਕਟਰਾਂ ਨੇ ਅਜ਼ੀਜ਼ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਹੀ ਦੱਸਿਆ ਗਿਆ। ਅਜ਼ੀਜ਼ ਪੱਛਮੀ ਬੰਗਾਲ ਦੇ ਰਹਿਣ ਵਾਲੇ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਤੇ ਉਹ ਮੁਹੰਮਦ ਰਫੀ ਦੇ ਵੱਡੇ ਫੈਨ ਸੀ। ਗਾਇਕੀ ਚ ਕਰੀਅਰ ਬਣਾਉਣ ਲਈ ਅਜ਼ੀਜ਼ 1984 ਚ ਮੁੰਬਈ ਆਏ ਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਅਮਿਤਾਭ ਬੱਚਨ ਸਟਾਰਰ ਫ਼ਿਲਮ ਮਰਦ ਚ ਉਨ੍ਹਾਂ ਨੇ ਮਰਦ ਤਾਂਗੇਵਾਲਾ ਗਾਣਾ ਗਾਇਆ ਜਿਸ ਨੂੰ ਅਨੂ ਮਲਿਕ ਨੇ ਕੰਪੋਜ਼ ਕੀਤਾ ਸੀ। ਇਸ ਤੋਂ ਬਾਅਦ ਅਜ਼ੀਜ਼ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਮੁਹੰਮਦ ਅਜ਼ੀਜ਼ ਨੇ ਇੰਡਸਟਰੀ ਦੇ ਹਰ ਵੱਡੇ ਮਿਊਜ਼ਿਕ ਕੰਪੋਜ਼ਰ ਨਾਲ ਕੰਮ ਕੀਤਾ ਹੈ।

ਆਪਣੇ ਲੰਬੇ ਸਾਲਾਂ ਦੇ ਕਰੀਅਰ ਚ ਉਨ੍ਹਾਂ ਨੇ ਕਈ ਸੁਪਰਹਿੱਟ ਗਾਣੇ ਗਾਏ। ਉਨ੍ਹਾਂ ਨੇ ਅਨਿਲ ਕਪੂਰ ਦਾ ਸੁਪਰਹਿੱਟ ਗਾਣਾ ਮਾਈ ਨੇਮ ਇਜ਼ ਲਖਨ ਵੀ ਗਾਇਆ ਸੀ। ਮੁਹੰਮਦ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਪਰ ਉਨ੍ਹਾਂ ਦੀ ਆਵਾਜ਼ ਹਮੇਸ਼ਾ ਲੋਕਾਂ ਚ ਜ਼ਿੰਦਾ ਰਹੇਗੀ। ਸਾਡੀ ਸਾਰੀ ਟੀਮ ਵੱਲੋਂ ਮੁਹੰਮਦ ਅਜ਼ੀਜ਼ ਨੂੰ ਸ਼ਰਧਾਂਜਲੀ।


LEAVE A REPLY