ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੂੰ ਦਿਤਾ ਜਾਵੇਗਾ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ


ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕਰਨ ਲਈ ਚੁਣਿਆ ਹੈ। ਇਸ ਦੇ ਨਾਲ ਹੀ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਐਵਾਰਡ ਦਿੱਤਾ ਜਾਏਗਾ। ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਨੇ ਐਤਵਾਰ ਨੂੰ ਇਸ ਦਾ ਐਲਾਨ ਸੋਸ਼ਲ ਮੀਡੀਆ ਤੇ ਕੀਤਾ। ਤਾਵੜੇ ਨੇ ਆਪਣੇ ਟਵੀਟਰ ਤੇ ਕਿਹਾ “ਮਹਾਰਾਸ਼ਟਰ ਸਰਕਾਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਧਰਮਿੰਦਰ ਨੂੰ ਤੇ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਐਵਾਰਡ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ।

ਬਾਲੀਵੁੱਡ ਵਿੱਚ ਧਰਮਿੰਦਰ ਹੀ-ਮੈਨ ਦੇ ਨਾਂ ਨਾਲ ਫੇਮਸ ਹਨ। ਉਨ੍ਹਾਂ ਨੇ ਆਪਣੇ 50 ਸਾਲ ਦੇ ਕਰੀਅਰ ਵਿਚ ਹਰ ਜੌਨਰ ਦੀਆਂ ਫ਼ਿਲਮਾਂ ਕੀਤੀਆਂ। ਧਰਮ ਜੀ ਨੇ ਨਾ ਸਿਰਫ ਬਾਲੀਵੁੱਡ ਵਿਚ ਸਗੋਂ ਪਾਲੀਵੁੱਡ ਚ ਵੀ ਕੰਮ ਕੀਤਾ। ਧਰਮ ਜੀ ਦੀਆਂ ਉਂਝ ਤਾਂ ਸਾਰੀਆਂ ਫ਼ਿਲਮਾਂ ਹੀ ਹਿੱਟ ਤੇ ਫੇਮਸ ਨੇ ਪਰ ਉਨ੍ਹਾਂ ਦੀਆਂ ਸ਼ੋਲੇ, ਰਾਮ-ਬਲਰਾਮ,ਅਪਨੇ, ਯਮਲਾ ਪਗਲਾ ਦੀਵਾਨਾ, ਮੇਰਾ ਗਾਂਓ ਮੇਰਾ ਦੇਸ਼ ਅਤੇ ਯਾਦੋਂ ਕੀ ਬਾਰਾਤ ਫ਼ਿੳਲਮਾਂ ਕਾਫੀ ਫੇਮਸ ਹਨ।

ਜੇਕਰ ਧਰਮ ਜੀ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਆਪਣੇ ਪੁੱਤਰਾਂ ਸਨੀ ਦਿਓਲ ਤੇ ਬੌਬੀ ਦਿਓਲ ਨਾਲ ਯਮਲਾ-ਪਗਲਾ-ਦੀਵਾਨਾ ਪਿਰ ਸੇ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਸਲਮਾਨ ਖਾਨ ਤੇ ਸੋਨਾਕਸ਼ੀ ਸਿਨ੍ਹਾ ਦਾ ਸਪੈਸ਼ਲ ਸੌਂਗ ਵੀ ਹੋਵੇਗਾ। ਡਾਇਰੈਕਟਰ ਰਾਜਕੁਮਾਰ ਨੇ ਆਪਣੇ ਕਰੀਅਰ ਵਿਚ ਪੀਕੇ,3 ਇਡੀਅਟਸ,ਮੁੰਨਾ ਭਾਈ ਐਮ.ਬੀ.ਬੀ.ਐਸ’ ਤੇ ‘ਲੱਗੇ ਰਹੋ ਮੁੰਨਾ ਭਾਈ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਹਿਰਾਨੀ ਸੰਜੇ ਦੱਤ ਦੀ ਬਾਈਓਪਿਕ ਵੀ ਤਿਆਰ ਹੈ, ਜਿਸ ‘ਚ ਸੰਜੂ ਦੀ ਜਿੰਦਗੀ ਔਡੀਅੰਸ ਨੂੰ ਦਿਖਾਈ ਜਾਵੇਗੀ। ਫ਼ਿਲਮ ‘ਚ ਸੰਜੇ ਦੱਤ ਦਾ ਰੋਲ ਰਣਵੀਰ ਕਪੂਰ ਕਰ ਰਹੇ ਹਨ।

  • 366
    Shares

LEAVE A REPLY