ਪੰਜਾਬ ਚ ਪਹੁੰਚੀ ਬਲੂ ਵੇਲ, ਖੰਨਾ ਵਿੱਚ ਹੋਈ ਬੱਚੇ ਦੀ ਮੌਤ


Boy Committed Suicide in Khanna due to Blue Whale Game (1)

ਜ਼ਿਲ੍ਹਾ ਖੰਨਾ ਦੇ ਸ਼ਿਵਪੁਰੀ ਮੁਹੱਲੇ ਵਿੱਚ 16 ਸਾਲਾ ਮਾਨਵ ਵਰਮਾ ਨੇ ਬਲੂ ਵੇਲਸ ਗੇਮ ਨੂੰ ਫਾਲੋ ਕਰਦਿਆਂ ਰੇਲ ਗੱਡੀ ਥੱਲੇ ਆ ਕੇ ਆਪਣੀ ਜਾਨ ਦੇ ਦਿੱਤੀ। ਰੇਲਵੇ ਪੁਲਿਸ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਬੱਚੇ ਨੇ ਰੇਲ ਅੱਗੇ ਕੁੱਦ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਇਸ ਮੌਤ ਪਿੱਛੇ ਬਲੂ ਵੇਲ ਗੇਮ ਨੂੰ ਕਾਰਨ ਮੰਨਿਆ ਹੈ ਪਰ ਬੱਚੇ ਦੇ ਮਾਪੇ ਅਜਿਹਾ ਮੰਨਣ ਤੋਂ ਇਨਕਾਰ ਕਰ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਮਾਨਵ ਨੇ ਕਿਸੇ ਦੇ ਕਹਿਣ ’ਤੇ ਅਜਿਹਾ ਕੀਤਾ ਹੈ।

ਇਸ ਘਟਨਾ ਬਾਅਦ ਦੁਕਾਨਦਾਰਾਂ ਨੇ ਸ਼ਹਿਰ ਦੇ ਰੇਲਵੇ ਰੋਡ ਸਥਿਤ ਪੂਰਾ ਬਾਜ਼ਾਰ ਬੰਦ ਕਰ ਦਿੱਤਾ। ਮਾਨਵ ਦੇ ਪਿਤਾ ਨੇ ਦੱਸਿਆ ਕਿ ਉਹ ਬਹੁਤ ਖ਼ੁਸ਼ਮਿਜਾਜ਼ ਸੁਭਾਅ ਦਾ ਸੀ। ਉਸ ਨਾਲ ਜ਼ਰੂਰ ਕੋਈ ਹਾਦਸਾ ਹੋਇਆ ਹੈ ਜਿਸ ਨੂੰ ਪੁਲਿਸ ਖ਼ੁਦਕੁਸ਼ੀ ਕਰਾਰ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਵ ਨੂੰ ਜਾਨੂੰਨ ਸੀ ਕਿ ਉਹ ਭਾਰਤ ਦੇ ਸਾਈਬਰ ਕ੍ਰਾਈਮ, ਸੀਬੀਆਈ ਜਾਂ ਡਿਫੈਂਸ ਵਿੱਚ ਜਾਏ ਤੇ ਅਪਰਾਧਾਂ ਨੂੰ ਰੋਕੇ।

ਉਨ੍ਹਾਂ ਦੱਸਿਆ ਕਿ ਮਾਨਵ ਨੇ ਕੁਝ ਆਨਲਾਈਨ ਕੋਰਸ ਵੀ ਕੀਤੇ ਹੋਏ ਸੀ, ਜਿਸ ਸਬੰਧੀ ਉਸ ਨੂੰ ਕਈ ਆਫਰ ਵੀ ਆ ਰਹੇ ਸਨ। ਇੱਕ ਕੰਪਨੀ ਤੋਂ ਉਸ ਨੂੰ 17 ਲੱਖ ਦੇ ਪੈਕੇਜ ਦਾ ਆਫਰ ਆਇਆ ਸੀ। ਇੱਕ ਦਿਨ ਮਾਨਵ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਨੂੰ ਕਿਤਿਓਂ 50 ਲੱਖ ਰੁਪਏ ਆਉਣੇ ਸਨ ਪਰ ਉਨ੍ਹਾਂ ਉਸ ਦੀ ਗੱਲ ਨਹੀਂ ਗੌਲ਼ੀ। ਹੁਣ ਉਹ ਇਸ ਦੀ ਜਾਂਚ ਲਈ ਸਰਕਾਰ ਤੇ ਸਾਈਬਰ ਕ੍ਰਾਈਮ ਕੋਲ ਮਾਮਲੇ ਦੀ ਜਾਂਚ ਦੀ ਮੰਗ ਰੱਖਣਗੇ।

ਮ੍ਰਿਤਕ ਮਾਨਵ ਦੇ ਪਿਤਾ ਨੇ ਉਸ ਦੀ ਮੌਤ ਪਿੱਛੇ ਬਲੂ ਵੇਲ ਗੇਮ ਦੇ ਕਾਰਨ ਨੂੰ ਸਿਰਿਓਂ ਨਕਾਰ ਦਿੱਤਾ। ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਅਜਿਹਾ ਕਰਨ ਲਈ ਕਿਸੇ ਨੇ ਮਜਬੂਰ ਕੀਤਾ ਹੈ। ਫਿਲਹਾਲ ਪੁਲਿਸ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਬੱਚੇ ਦਾ ਪੋਸਟ ਮਾਰਟਮ ਕਰਵਾ ਤੇ ਉਸ ਦੀ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਹੈ। ਮਾਮਲ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


LEAVE A REPLY