ਓਲਡ ਜੀ. ਟੀ. ਰੋਡ ਤੇ ਚਾਂਦ ਸਿਨੇਮਾ ਨੇੜੇ ਬਣੇਆ ਪੁਰਾਨਾ ਪੁਲ ਕੀਤਾ ਗਿਆ ਬੰਦ


ਮਹਾਨਗਰ ਵਿੱਚ ਅਨਸੇਫ ਡਿਕਲੇਅਰ ਹੋਣ ਕਾਰਨ ਟਰੈਫਿਕ ਲਈ ਬੰਦ ਕੀਤੇ ਜਾਣ ਵਾਲੇ ਪੁਲਾਂ ਵਿਚ ਜਗਰਾਓਂ ਪੁਲ ਤੇ ਗਿੱਲ ਚੌਕ ਫਲਾਈਓਵਰ ਤੋਂ ਬਾਅਦ ਹੁਣ ਓਲਡ ਜੀ. ਟੀ. ਰੋਡ ‘ਤੇ ਚਾਂਦ ਸਿਨੇਮਾ ਨੇੜੇ ਬਣੇ ਪੁਲ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਕਲ ਰਾਤ ਇਸ ਨੂੰ ਪੁਲ ਨੂੰ ਬੰਦ ਕਰਨ ਤੋਂ ਪਹਿਲਾਂ ਭਾਵੇਂ ਬਦਲਵਾਂ ਰਸਤਾ ਦੇਣ ਸਮੇਤ ਟਰੈਫਿਕ ਪੁਲਸ ਵੱਲੋਂ ਡਾਇਵਰਸ਼ਨ ਪਲਾਨ ਲਾਗੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਇਕਦਮ ਪੁਲ ਬੰਦ ਕਰਨ ਦੇ ਤੁਰੰਤ ਬਾਅਦ ਉਥੇ ਟਰੈਫਿਕ ਜਾਮ ਹੋ ਗਿਆ ਅਤੇ ਕਾਫੀ ਦੂਰ ਤਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਵਿਚ ਫਸੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਨਗਰ ਨਿਗਮ ਵਲੋਂ ਇਸ ਪੁਲ ਨੂੰ ਕਦੋਂ ਤਕ ਬਣਾ ਦਿਤਾ ਜਾਵੇਗਾ ਯਾ ਇਸਦੀ ਮੁਰਮਤ ਕਦੋਂ ਤਕ ਪੂਰੀ ਹੋ ਜਾਵੇਗੀ ਇਸ ਬਾਰੇ ਹਲੇ ਕੁਜ ਨਹੀਂ ਕਿਹਾ ਜਾ ਰਿਹਾ ਹੈ| ਪਰ ਦੇਰਸਵੇਰ ਸਹੀ ਕਮ-ਸੇ-ਕਮ ਨਗਰ ਨਿਗਮ ਦਾ ਧਿਆਨ ਇਸ ਪੁਲ ਦੀ ਜਰਜਰ ਹਾਲਤ ਵਲ ਤੇ ਗਿਆ ਹੈ ਪਰ ਲੁਧਿਆਣਾ ਦੇ ਲੋਕਾਂ ਨੂੰ ਇਸ ਪੁਲ ਦੇ ਬੰਦ ਹੋਣ ਕਰਕੇ ਇਕ ਵਾਰ ਫਿਰ ਤੋਂ ਟ੍ਰੈਫ਼ਿਕ ਦੀ ਸਮਸਿਆ ਦਾ ਸਾਮਨਾ ਕਰਨਾ ਪਵੇਗਾ|

  • 1
    Share

LEAVE A REPLY