ਗਾਰਡ ਨੂੰ ਦਾਤਰ ਨਾਲ ਵੱਢ ਨਕਾਬਪੋਸ਼ ਨੇ ਮਾਰਿਆ ਬੈਂਕ ‘ਚ ਡਾਕਾ, ਘਟਨਾ ਸੀਸੀਟੀਵੀ ਚ ਕੈਦ


ਹਰਿਆਣਾ ਦੇ ਭਿਵਾਨੀ ਵਿੱਚ ਨਕਾਬਪੋਸ਼ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਵਿੱਚ ਉਸ ਨੇ ਬੈਂਕ ਦੇ ਗਾਰਡ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਤਕਰੀਬਨ ਇੱਕ ਲੱਖ ਰੁਪਏ ਵੀ ਲੁੱਟ ਲਏ।

ਭਿਵਾਨੀ ਵਿੱਚ ਸਥਿਤ ਚੌਧਰੀ ਬੰਸੀ ਲਾਲ ਯੂਨੀਵਰਸਿਟੀ ਦੀ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਵਿੱਚ ਦੁਪਹਿਰ ਸਮੇਂ ਹੱਥ ‘ਚ ਤੇਜ਼ਧਾਰ ਹਥਿਆਰ ਫੜੀ ਨਕਾਬਪੋਸ਼ ਦਾਖ਼ਲ ਹੁੰਦਾ ਹੈ। ਬੈਂਕ ਦਾ ਗਾਰਡ ਵੀ ਅੰਦਰ ਹੀ ਸੀ ਤੇ ਲੁਟੇਰੇ ਨੇ ਉਸ ‘ਤੇ ਦਾਤਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਸੀਸੀਟੀਵੀ ਤਸਵੀਰਾਂ ਮੁਤਾਬਕ ਬੈਂਕ ਵਿੱਚ ਬੈਠੇ ਕੁਝ ਲੋਕ ਵੀ ਲੁਟੇਰੇ ਨੂੰ ਦੇਖ ਕੇ ਪਰ੍ਹੇ ਹੋ ਜਾਂਦੇ ਹਨ ਤੇ ਉਹ ਉਨ੍ਹਾਂ ‘ਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।

ਲੁਟੇਰਾ ਫਿਰ ਮੁਲਾਜ਼ਮਾਂ ਵੱਲ ਵਧਦਾ ਹੈ ਤੇ ਗਾਰਡ ਈਸ਼ਵਰ ‘ਤੇ ਫਿਰ ਵਾਰ ਕਰਦਾ ਹੈ ਤੇ ਕੈਸ਼ੀਅਰ ਰਾਮਵਿਲਾਸ ਨੂੰ ਵੀ ਹਥਿਆਰ ਨਾਲ ਡਰਾਉਂਦਾ ਹੈ ਤੇ ਹਥਿਆਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੋ ਕੁ ਮਿੰਟਾਂ ਵਿੱਚ ਉਹ ਬੈਂਕ ਕੈਸ਼ੀਅਰ ਕੋਲ ਪਏ ਤਕਰੀਬਨ ਇੱਕ ਲੱਖ ਰੁਪਏ ਨੂੰ ਖੋਹ ਕੇ ਫਰਾਰ ਹੋ ਜਾਂਦਾ ਹੈ। ਜਾਂਦਾ ਹੋਇਆ ਵੀ ਉਹ ਗਾਰਡ ਨੂੰ ਵੀ ਮਾਰਦਾ ਹੈ।

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜ਼ਖ਼ਮੀ ਗਾਰਡ ਨੂੰ ਹਸਪਤਾਲ ਪਹੁੰਚਾਇਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


LEAVE A REPLY