ਸੀ.ਆਈ.ਏ. ਸਟਾਫ ਨੇ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ


ਖੰਨਾ– ਖੰਨਾ ਦੀ ਸਦਰ ਥਾਣਾ ਪੁਲਸ ਅਤੇ ਸੀ. ਆਈ. ਏ. ਸਟਾਫ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 475 ਪੇਟੀਆਂ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਫਰਾਰ ਹੈ। ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਐੱਚ) ਬਲਵਿੰਦਰ ਸਿੰਘ ਭੀਖੀ ਨੇ ਦੱਸਿਆ ਕਿ ਬੁੱਧਵਾਰ ਰਾਤ ਪੁਲਸ ਪਾਰਟੀ ਵਲੋਂ ਬੀਜਾ ਚੌਕ ‘ਤੇ ਮੌਜੂਦ ਸੀ। ਇਸ ਦੌਰਾਨ ਪੁਲਸ ਪਾਰਟੀ ਨੂੰ ਮੁਖਬਰੀ ਮਿਲੀ ਅਤੇ ਪੁਲਸ ਨੇ ਸਵੇਰੇ 2.15 ‘ਤੇ ਦੇਹਿਤੂ ਪੁਲ ਜੀ. ਟੀ. ਰੋਡ ‘ਤੇ ਨਾਕਾਬੰਦੀ ਕਰਕੇ ਅੰਮ੍ਰਿਤਸਰ ਵਲੋਂ ਆ ਰਹੇ ਟੱਰਕ ਨੰਬਰ ਯੂ.-ਪੀ. 79-ਟੀ-4454 ਨੂੰ ਕਾਬੂ ਕਰ ਲਿਆ । ਪੁਲਸ ਨੇ ਜਦੋਂ ਟੱਕ ਦੀ ਤਲਾਸ਼ੀ ਲਈ ਤਾਂ ਟਰੱਕ ਵਿਚੋਂ 425 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਟਰੱਕ ਚਾਲਕ ਦੀ ਪਛਾਣ ਰਾਮ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਮਦਨਪੁਰ ਥਾਣਾ ਸ਼ਾਹਬਾਦ ਜ਼ਿਲਾ ਕੁਰੂਕਸ਼ੇਤਰ ਹਰਿਆਣਾ ਵਜੋਂ ਹੋਈ ਹੈ। ਪੁਲਸ ਮੁਤਾਬਕ ਉਕਤ ਸ਼ਰਾਬ ਹਰਿਆਣਾ ਤੋਂ ਯੂ. ਪੀ. ਲਿਜਾਈ ਜਾ ਰਹੀ ਸੀ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਖੰਨਾ ਵਲੋਂ ਵੀਰਵਾਰ ਦੁਪਹਿਰ 1 ਵਜੇ ਪ੍ਰੋਫੈਸਰ ਕਲੋਨੀ ਲਲਹੇੜੀ ਰੋਡ ‘ਤੇ ਨਾਕਾਬੰਦੀ ਕਰਕੇ ਇਕ ਗੱਡੀ ‘ਚੋਂ 30 ਪੇਟੀਆਂ ਸ਼ਰਾਬ ਫਸਟ ਚੁਆਇਸ ਬਰਾਮਦ ਕੀਤੀਆਂ ਹਨ। ਚਾਲਕ ਦੀ ਪਛਾਣ ਓਮ ਪ੍ਰਕਾਸ਼ ਪੁੱਤਰ ਤਿਲਕ ਰਾਜ ਵਾਸੀ ਮੁਹੱਲਾ ਮਾਤਾ ਰਾਣੀ ਖੰਨਾ ਵਜੋਂ ਹੋਈ ਹੈ। ਓਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦਾ ਇਕ ਸਾਥੀ ਸ਼ੈਂਟੀ ਕਾਲੀਆ ਪੁੱਤਰ ਸੱਤਪਾਲ ਕਾਲੀਆ ਵਾਸੀ ਜੀ. ਟੀ. ਬੀ ਨਗਰ ਕੰਨਾ ਲਲਹੇੜੀ ਤੋਂ ਪਿੱਛੇ ਹੀ ਗੱਡੀ ‘ਚੋਂ ਉਤਰ ਗਿਆ ਸੀ, ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਵਲੋਂ ਟੀ-ਪੁਆਇੰਟ ਰਹੋਣ ਵਿਖੇ ਦੁਪਹਿਰ 12.15 ਵਜੇ ਦੇ ਕਰੀਬ ਨਾਕਾਬੰਦੀ ਕਰਕੇ ਇਕ ਮਾਰੂਤੀ ਕਾਰ ‘ਚੋਂ ਸ਼ਰਾਬ ਦੀਆਂ 20 ਪੇਟੀਆਂ ਬਰਾਮਦ ਹੋਈਆਂ। ਪੁਲਸ ਨੇ ਜਦੋਂ ਕਾਰ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਪਛਾਣ ਦਰਸ਼ਨ ਅਤੇ ਉਸ ਦੇ ਨਾਲ ਬੈਠੇ ਸਾਥੀ ਪਵਨ ਕੁਮਾਰ ਵਜੋਂ ਹੋਈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

  • 1
    Share

LEAVE A REPLY