ਪੰਜਾਬ ਪੁਲਿਸ ਵਿੱਚ ਛਿੜੀ ਖਾਨਾਜੰਗੀ ਰੋਕਣ ਲਈ ਮੈਦਾਨ ਵਿੱਚ ਕੈਪਟਨ


ਪੰਜਾਬ ਪੁਲਿਸ ਵਿੱਚ ਛਿੜੀ ਖਾਨਾਜੰਗੀ ਖਾਨਾਜੰਗੀ ਰੋਕਣ ਲਈ ਮੈਦਾਨ ਵਿੱਚ ਕੈਪਟਨ ਚੋਟੀ ਦੇ ਅਫਸਰਾਂ ਵਿਚਲੀ ਖਹਿਬਾਜ਼ੀ ਨੇ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਗੱਡੀ ਲੀਹੋਂ ਲਹਿ ਚੁੱਕੀ ਹੈ। ਮੀਡੀਆ ਰਿਪੋਰਟਾਂ ਮਗਰੋਂ ਮੁੱਖ ਮੰਤਰੀ ਹਰਕਤ ਵਿੱਚ ਆਏ ਹਨ। ਉਨ੍ਹਾਂ ਨੇ ਡੀਜੀਪੀ ਤੇ ਵਧੀਕ ਡੀਜੀਪੀ ਪੱਧਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ 11 ਅਪ੍ਰੈਲ ਨੂੰ ਮੀਟਿੰਗ ਸੱਦ ਲਈ ਹੈ। ਕਾਬਲੇਗੌਰ ਹੈ ਕਿ ਤਿੰਨ ਡੀਜੀਪੀ ਰੈਂਕ ਦੇ ਅਧਿਕਾਰੀਆਂ ਸੁਰੇਸ਼ ਅਰੋੜਾ, ਸਿਧਾਰਥ ਚਟੋਪਾਧਿਆਏ ਤੇ ਦਿਨਕਰ ਗੁਪਤਾ ਦਰਮਿਆਨ ਚੱਲ ਰਹੀ ਖਾਨਾਜੰਗੀ ਕਾਰਨ ਪੁਲਿਸ ਵਿਭਾਗ ਤੇ ਸਰਕਾਰ ਦੀ ਹਾਲਤ ਕਸੂਤੀ ਬਣ ਗਈ ਹੈ। ਅਹਿਮ ਗੱਲ ਇਹ ਹੈ ਕਿ ਸੀਨੀਅਰ ਅਫਸਰ ਇੱਕ-ਦੂਜੇ ਉੱਪਰ ਗੰਭੀਰ ਇਲਜ਼ਾਮ ਲਾ ਰਹੇ ਹਨ ਜਿਸ ਦੇ ਤਾਰ ਨਸ਼ਾ ਤਸਕਰੀ ਨਾਲ ਜਾ ਜੁੜਦੇ ਹਨ।

ਨਸ਼ਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਹਾਈਕੋਰਟ ਵਿੱਚ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਉਨ੍ਹਾਂ ਨੂੰ ਖੁਦਕੁਸ਼ੀ ਦੇ ਝੂਠੇ ਕੇਸ ਵਿੱਚ ਫਸਾ ਰਹੇ ਹਨ। ਉਨ੍ਹਾਂ ਨੇ ਅੱਗੇ ਇਲਜ਼ਾਮ ਲਾਇਆ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਬਚਾਉਣ ਲਈ ਦੋਵੇਂ ਡੀਜੀਪੀ ਦਬਾਅ ਪਾ ਰਹੇ ਹਨ। ਚਟੋਪਾਧਿਆਏ ਨੇ ਕਿਹਾ ਹੈ ਕਿ ਐਸਐਸਪੀ ਰਾਜਜੀਤ ਸਿੰਘ ਖਿਲਾਫ ਚੱਲ਼ ਰਹੀ ਜਾਂਚ ਵਿੱਚ ਦੋਵੇਂ ਡੀਜੀਪੀਜ਼ ਨਾਲ ਜੁੜੇ ਅਹਿਮ ਤੱਥ ਸਾਹਮਣੇ ਆਏ ਹਨ।ਐਸਆਈਟੀ ਨੇ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਜਾਂਚ ਦੇ ਸੀਨੀਅਰ ਅਫਸਰਾਂ ਦੀ ਸ਼ਮੂਲੀਅਤ ਬਾਰੇ ਤੱਥ ਮਿਲੇ ਹਨ। ਇੱਕ ਡੀਜੀਪੀ ਦੀ ਚੰਡੀਗੜ੍ਹ ਵਿੱਚ ਬੇਨਾਮੀ ਕੋਠੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਐਸਐਸਪੀ ਤੇ ਬਰਖਾਸਤ ਇੰਸਪੈਕਟਰ ਦਾ ਇਸ ਨਾਲ ਕੀ ਸਬੰਧ ਹੈ।

  • 1
    Share

LEAVE A REPLY