ਸ.ਚਰਨਜੀਤ ਸਿੰਘ ਚੰਨੀ ਨੂੰ ਬ੍ਰੇਨ ਫੀਡ ਵੱਲੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਗਿਆ


ਲੁਧਿਆਣਾ – ਇਸ ਪ੍ਰੋਗਰਾਮ ਵਿੱਚ ਸੀਟੀ ਗਰੁੱਪ ਆਫ ਇੰਸਟੀਟਿਊਸ਼ਨ ਦੇ ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ ਚੰਨੀ ਵੀ ਵਿਸ਼ੇਸ਼ ਰੂਪ ਨਾਲ ਸ਼ਾਮਿਲ ਸਨ। ਇਸ ਅਵਾਰਡ ਦੇ ਇਲਾਵਾ ਸੀਟੀ ਪਬਲਿਕ ਸਕੂਲ ਨੂੰ ਐਕਸਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਤਰ-ਪੱਛਮ ਖੇਤਰ ਵਿੱਚ ਉੱਤਮ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ.ਚਰਨਜੀਤ ਸਿੰਘ ਚੰਨੀ ਨੇ ਸੀਟੀ ਐਜੁਕੇਸ਼ਨਲ ਸੋਸਾਇਟੀ ਦੀ ਸ਼ੁਰੂਆਤ ਕੀਤੀ। ਸਾਲਾਂ ਦੀ ਮਿਹਨਤ ਅਤੇ ਸਫਲਤਾ ਦੇ ਬਾਅਦ ਸੀਟੀ ਐਜੁਕੇਸ਼ਨਲ ਸੋਸਾਇਟੀ ਨਾਲ ਜਲੰਧਰ ਅਤੇ ਲੁਧਿਆਣਾ ਦੇ 17 ਕੈਂਪਸ ਜੁੜੇ ਹਨ, ਜਿਨ੍ਹਾਂ ਵਿੱਚ ਸੀਟੀ ਯੂਨੀਵਰਸਿਟੀ ਲੁਧਿਆਣਾ ਵੀ ਸ਼ਾਮਿਲ ਹੈ। ਸ.ਚਰਨਜੀਤ ਸਿੰਘ ਚੰਨੀ ਨੂੰ ਆਪਣੇ ਯੋਗਦਾਨ ਲਈ ਪਹਿਲਾਂ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੁਆਰਾ ਦੋ ਵਾਰ ਆਉਟਸਟਾਂਡਿੰਗ ਅਚੀਵਰਸ ਅਵਾਰਡ ਨਾਲ ਨਵਾਜ਼ਿਆ ਜਾ ਚੁੱਕਾ ਹੈ ।ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਉੱਤਮ ਸਿੱਖਿਆ ਪ੍ਰਦਾਨ ਕਰਨ ਦਾ ਉਦੇਸ਼ ਵਧੀਆ ਤਰੀਕੇ ਨਾਲ ਪੂਰਾ ਹੋ ਰਿਹਾ ਹੈ ਅਤੇ ਇਹ ਵੀ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਯੋਗਦਾਨ ਦਿੱਤਾ ਹੈ।

  • 719
    Shares

LEAVE A REPLY