ਸਰਦਾਰ ਮਹੇਸ਼ਇੰਦਰ ਸਿੰਘ ਗਾਰੇਵਾਲ ਨੇ ਕੀਤਾ ਪਿੰਡ ਪੱਬੀਆਂ ਦਾ ਦੌਰਾ, ਲੋਕਾਂ ਵਲੋਂ ਦਿਤਾ ਗਿਆ ਭਰਵਾਂ ਹੁੰਗਾਰਾ


 

ਲੁਧਿਆਣਾ- ਲੋਕ ਸਭਾ ਚੋਣਾਂ ਦੇ ਦੌਰਾਨ ਸਾਰੇ ਹੀ ਉਮੀਦਵਾਰਾਂ ਨੇ ਆਪਣਾ ਆਪਣਾ ਲਗਤਾਰ ਚੋਣ ਪ੍ਰਚਾਰ ਕਰ ਰਹੇ ਹਨ, ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰ ਮਹੇਸ਼ਇੰਦਰ ਸਿੰਘ ਗਾਰੇਵਾਲ ਨੇ ਵੀ ਆਪਣਾ ਚੋਣ ਪ੍ਰਚਾਰ ਨੂੰ ਲਗਤਾਰ ਜਾਰੀ ਰਖਿਆ ਹੋਇਆ ਹੈ ਜਿਸ ਨੂੰ ਭਰਵਾਂ ਹੁੰਗਰਾ ਮਿਲ ਰਿਹਾ ਹੈ ਹਲਕਾ ਇੰਚਾਰਜ਼ ਦਾਖਾ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਅਤੇ ਦਿਹਾਤੀ ਯੂਥ ਵਿੰਗ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠਾਂ ਮੀਟਿੰਗ ਹੋਈ ਇਸ ਦੌਰਾਨ ਪਿੰਡ ਪੱਬੀਆਂ ਦੇ ਇੰਦਰਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਬਾਰੇ ਇਲਾਕਾ ਨਿਵਾਸੀਆਂ ਦੱਸਿਆ ਅਤੇ ਕਿਹਾ ਸਾਨੂੰ 2019 ਲੋਕ ਸਭਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਜੋ ਉਮੀਦਵਾਰ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਦਿੱਤਾ ਹੈ ਊਸ ਨੂੰ 19 ਮਈ ਵਾਲੇ ਦਿਨ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਕਾਮਯਾਬ ਕਰਾਂਗੇ ਅੰਤ ਵਿਚ ਉਮੀਦਵਾਰ ਸ੍ਰ ਗਰੇਵਾਲ ਨੇ ਕਿਹਾ ਮੈਂ ਆਪ ਸਭ ਨੂੰ ਯਕੀਨ ਦਵਾਉਂਦਾ ਹਾਂ ਕੀ ਮੈਂ ਆਪਣੇ ਕੀਤੇ ਹੋਏ ਹਰ ਵਾਅਦੇ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜਿਸ ਤਰਾਂ ਦਾ ਸਮਰੱਥਨ ਇਲਾਕਾ ਨਿਵਾਸੀਆਂ ਵਲੋਂ ਮਿਲਾ ਰਿਹਾ ਹੈ ਅਤੇ ਜੋ ਉਤਸ਼ਾਹ ਮੈਨੂੰ ਵੇਖਣ ਨੂੰ ਮਿਲ ਰਿਹਾ ਹੈ, ਉਸ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਸ ਮੌਕੇ ਪਿੰਡ ਪੱਬੀਆਂ , ਪਰਮਜੀਤ ਸਿੰਘ ਗੁਰਮੀਤ ਸਿੰਘ,ਨਛੱਤਰ ਸਿੰਘ, ਉਤੱਮ ਸਿੰਘ,ਸਿਕੰਦਰ ਸਿੰਘ,ਸੀਨਿਅਰ ਅਕਾਲੀ ਆਗੂ ਸੁਖਵੰਤ ਸਿੰਘ ਟਿਲੂ, ਦਲਜੀਤ ਸਿੰਘ,ਜਗਦੇਵ ਸਿੰਘ,ਜੋਰਾ ਸਿੰਘ, ਮੁਖਤਿਆਰ ਸਿੰਘ, ਇੰਦਰਪਾਲ ਸਿੰਘ, ਪਲਵਿੰਦਰ ਸਿੰਘ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸੀ


 


LEAVE A REPLY