ਦੇਸ਼ ਵਿਚ ਮਾਸੂਮ ਬੱਚੀਆਂ ਦੇ ਨਾਲ ਗੈੰਗਰੇਪ ਅਤੇ ਕਤਲ ਦੇ ਮਾਮਲੇ ਦੇ ਵਿਰੋਧ ਚ ਲੁਧਿਆਣਾ ਵਿਚ ਕੱਢਿਆ ਗਿਆ ਕੈਂਡਲ ਮਾਰਚ


ਦੇਸ਼  ਵਿੱਚ ਮਾਸੂਮ ਬੱਚੀਆਂ ਦੇ ਨਾਲ ਗੈੰਗਰੇਪ ਅਤੇ ਓਹਨਾਂ ਦੇ ਕਤਲ ਦੇ ਮਾਮਲੇ ਨੇ ਕਾਫੀ ਗਰਮੀ ਫੜ ਲਈ ਹੈ ਅਤੇ ਹਰ ਪਾਸੇ ਆਰੋਪੀਆਂ ਖਿਲਾਫ਼ ਆਵਾਜ ਆ ਰਹੀ ਹੈ| ਲੋਕਾਂ ਵਲੋਂ ਪੀੜਿਤ ਬਚਿਆਂ ਦੇ ਪਰਿਵਾਰ ਨਾਲ ਸਹਾਨੁਭੂਤੀ ਦਿਖਾਈ ਜਾ ਰਹੀ ਹੈ ਅਤੇ ਸਰਕਾਰ ਕੋਲੋਂ ਦੋਸ਼ੀਆਂ ਨੂੰ ਵੱਢੀ ਸਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ| ਇਸੀ ਸਿਲਸਿਲੇ ਵਿਚ ਕਲ ਲੁਧਿਆਣਾ ਵਿਚ ਵੀ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਲੋਕਾਂ ਵਲੋਂ ਸਰਕਾਰ ਤੋਂ ਆਰੋਪੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਗਈ| ਇਸ ਮਾਮਲੇ ਵਿਚ ਆਰੋਪੀਆਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਤੇ ਮਾਨਿਕ ਮਲਹੋਤਰਾ ਨੇ ਕਿਹਾ ਕਿ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਕੇ ਅਜਿਹੇ ਗੈਰ ਇਨਸਾਨੀਅਤ ਵਾਲੇ ਲੋਕਾਂ ਨੂੰ ਸ਼ਰੇਆਮ ਚੋਰਾਹੇ ਵਿਚ ਲਿਜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਅਤੇ ਸਾਡਾ ਸਾਰਿਆਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਅਸੀਂ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲੇ ਲੋਕਾਂ ਦੇ ਖਿਲਾਫ ਆਵਾਜ ਉਠਾਈਏ ਭਾਵੇਂ ਉਹ ਮਾਸੂਮ ਬੱਚੀਆਂ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਿਤ ਹੋਣ ਅੱਜ ਦੇ ਕੈਂਡਲ ਮਾਰਚ ਵਿਚ ਸੁਸ਼ੀਲ ਕੁਮਾਰ ਮਲਹੋਤਰਾ, ਸੰਦੀਪ, ਇੰਦਰ ਸਿੰਘ, ਦਮਨ ਸਿੰਘ, ਜਪਜੀਤ ਸਿੰਘ, ਸਹਿਜ ਮੱਕੜ, ਪਰਵੇਜ਼, ਨੀਰਜ, ਕਨਿਆ, ਪ੍ਰਸ਼ਾਂਤ, ਗੁਰਮਿੰਦਰ ਸਿੰਘ, ਸੁਖਪ੍ਰੀਤ, ਅਨਮੋਲ, ਪ੍ਰਣਵ, ਰਵਦੀਪ, ਜਸਨੀਤ, ਰਜਤ ਸਾਹਨੀ, ਨਿਰਮਲ, ਆਰੀਅਨ, ਜਗਜੋਤ, ਅਗਮ, ਗੁਰਮੀਤ ਸਿੰਘ|

  • 7
    Shares

LEAVE A REPLY