ਚੋਣ ਜ਼ਾਬਤੇ ਦੌਰਾਨ ਪੰਜਾਬ ਪੁਲਿਸ ਵਲੋਂ ਰੋਪੜ ਚ ਵੱਡੀ ਮਾਤਰਾ ਚ ਕੈਸ਼ ਕੀਤਾ ਗਿਆ ਜ਼ਬਤ


 

Black Money

ਚੋਣ ਜ਼ਾਬਤੇ ਦੌਰਾਨ ਜ਼ਿਲ੍ਹੇ ਦੇ ਨੇੜਲੇ ਪਿੰਡ ਸਿੰਘ ਵਿੱਚ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਕਦੀ ਫੜੀ ਹੈ। ਜ਼ਬਤ ਕੀਤੀ ਗਈ ਇਹ ਰਕਮ ਤਕਰੀਬਨ 22 ਲੱਖ ਰੁਪਏ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੂੰ ਵੀ ਸੂਚਨਾ ਦੇ ਦਿੱਤੀ ਹੈ। ਇਹ ਪੈਸਾ ਨਿਜੀ ਬੈਂਕ ਲਈ ਕੰਮ ਕਰਦੀ ਕੈਸ਼ ਵੈਨ ਰਾਹੀਂ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਨਾਕੇਬੰਦੀ ਦੌਰਾਨ ਜਦ ਵੈਨ ਰੋਕੀ ਤੇ ਪੈਸਿਆਂ ਦੇ ਵੇਰਵੇ ਮੰਗੇ ਤਾਂ ਕੋਈ ਠੋਸ ਸਬੂਤ ਨਾ ਮਿਲਿਆ। ਇਸ ਮਗਰੋਂ ਪੁਲਿਸ ਨੇ ਇਹ ਰਕਮ ਜ਼ਬਤ ਕਰ ਲਈ।


LEAVE A REPLY