ਕੇਂਦਰ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਬਾਕੀ 1200 ਕਰੋੜ ਰੁਪਏ ਕਦੋਂ ਜਾਰੀ ਕਰੇਗੀ- ਜੈਕ


Centre should clarify when they will release pending 1200 Crore Rs (1)

ਲੁਧਿਆਣਾ – 14 ਵੱਖ-ਵੱਖ ਐਸੋਸੀਏਸ਼ਨਾਂ ਦੇ ਵਫਦ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਨੇ ਕੇਂਦਰ ਸਰਕਾਰ ਦੇ ਸਰਕੂਲਰ ਫੈਡਰਲ ਨੰ. 14011/01/2018-ਐਸਸੀਡੀ-ਵੀ, ਮਿਤੀ 11 ਜੁਲਾਈ, 2018 ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕੇਂਦਰ ਸਰਕਾਰ ਤੋਂ ਪੰਜਾਬ ਦੇ ਐਸ ਸੀ ਵਿਦਿਆਰਥੀਆਂ ਦੇ ਲਗਭਗ 1200 ਕਰੋੜ ਰੁਪਏ ਦੀ ਬਕਾਇਆ ਰਾਸੀ ਬਾਰੇ ਸਪਸ਼ਟੀਕਰਨ ਮੰਗਿਆ। ਜੈਕ ਦੇ ਚੇਅਰਮੈਨ, ਸ਼੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੀਐਮਐਸ ਫੰਡ ਪਿਛਲੇ 3 ਸਾਲਾਂ ਤੋਂ ਜਾਰੀ ਨਹੀਂ ਕੀਤੇ ਗਏ ਜਿਸ ਕਰਕੇ ਕਾੱਲੇਜਾਂ ਦੀ ਵਿੱਤੀ ਹਾਲਤ ਖ਼ਰਾਬ ਹੋ ਚੁਕੀ ਹੈ। ਇਸ ਸਾਲ ਵੀ ਦਲਿਤ ਵਿਦਿਆਰਥੀਆਂ ਨੂੰ ਬਿਨਾ ਫੀਸ ਤੋਂ ਦਾਖਿਲਾ ਦੇਣ ਤੋਂ ਪਹਿਲਾ, ਕੇਂਦਰ ਸਰਕਾਰ ਇਹ ਸਪਸ਼ਟ ਕਰੇ ਕਿ ਬਕਾਇਆ ਪੀਐਮਐਸ ਫੰਡ ਨੂੰ ਜਾਰੀ ਕਰਨ ਲਈ ਸਰਕਾਰ ਨੂੰ ਹੋਰ ਕਿੰਨੇ ਸਮੇਂ ਦੀ ਲੋੜ ਹੈ।

ਡਾ. ਜੇ.ਐਸ ਧਾਲੀਵਾਲ, ਪ੍ਰੈਜਿਡੈਂਟ, ਪੁਟੀਆ; ਡਾ. ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਡਾ. ਮਨਜੀਤ ਸਿੰਘ ਵਾਈਸ ਪ੍ਰੈਜ਼ੀਡੈਂਟ ਪੁਟੀਆ; ਸ: ਗੁਰਮੀਤ ਸਿੰਘ ਧਾਲੀਵਾਲ, ਚੈਅਰਮੈਨ, ਅਕੈਡਮਿਕ ਐਡਵਾਇਜ਼ਰੀ ਫੋਰਮ (ਏਏਐਫ); ਸ਼੍ਰੀ ਅਨਿਲ ਚੌਪੜਾ, ਕੰਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸਸ: ਰਜਿੰਦਰ ਧਨੋਆ, ਪੋਲੀਟੈਕਨਿਕ ਐਸੋਸਿਏਸ਼ਨ; ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਸ਼੍ਰੀ ਸ਼ਿਮਾਂਸ਼ੂ ਗੁਪਤਾ ਆਈਟੀਆਈ ਐਸੋਸਿਏਸ਼ਨ; ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਏਸ਼ਨ (ਪੁੱਡਕਾ); ਸ਼੍ਰੀ ਵਿਪਿਨ ਸ਼ਰਮਾ, ਕੰਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਸਰਦਾਰ ਜਗਜੀਤ ਸਿੰਘ, ਪ੍ਰੈਜ਼ੀਡੈਂਟ, ਬੀ.ਐਡ ਫੈਡਰੇਸ਼ਨ; ਸ਼੍ਰੀ ਚਰਨਜੀਤ ਸਿੰਘ ਵਾਲੀਆਂ, ਪ੍ਰੈਜ਼ੀਡੈਂਟ, ਨਰਸਿੰਗ ਐਸੋਸਿਏਸ਼ਨ; ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ; ਡਾ: ਸਤਵਿੰਦਰ ਸੰਧੂ, ਬੀ.ਐੱਡ ਐਸੋਸਿਏਸ਼ਨ, ਜੀਐਨਡੀਯੂ ਕਾਲੇਜਿਸ ਆਦਿ ਵੀ ਇਸ ਮੋਕੇ ਤੇ ਹਾਜਿਰ ਸਨ।


LEAVE A REPLY