ਹਲਕੇ ਕੁੱਤੇ ਨੇ ਲਈ 13 ਸਾਲਾਂ ਦੇ ਮੁੰਡੇ ਦੀ ਜਾਨ


Child Death after Bite with Rabies Dog

ਸਬ ਡਵੀਜਨ ਗੜ੍ਹਸ਼ੰਕਰ ਦੇ ਪਿੰਡ ਵਾਹਿਦਪੁਰ ਵਿੱਚ ਆਵਾਰਾ ਕੁੱਤੇ ਦੇ ਕੱਟਣ ਬਾਅਦ 13 ਸਾਲਾਂ ਦੇ ਲੜਕੇ ਤਜਿੰਦਰ ਕੁਮਾਰ ਦੀ ਮੌਤ ਹੋ ਗਈ। ਕੁੱਤੇ ਨੇ 2 ਮਹੀਨੇ ਪਹਿਲਾ ਤਜਿੰਦਰ ਨੂੰ ਕੱਟਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਕੁੱਤਾ ਹਲਕਿਆ ਹੋਇਆ ਸੀ। ਮ੍ਰਿਤਕ ਤਜਿੰਦਰ ਕੁਮਾਰ 8ਵੀਂ ਕਲਾਸ ਵਿੱਚ ਪੜ੍ਹਦਾ ਸੀ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤਜਿੰਦਰ ਨੂੰ ਤਕਰੀਬਨ 2 ਮਹੀਨੇ ਪਹਿਲਾ ਪਿੰਡ ਦੇ ਹੀ ਕਿਸੇ ਅਵਾਰਾ ਕੁੱਤੇ ਨੇ ਵੱਢ ਲਿਆ ਸੀ। ਇਸ ਦਾ ਪਤਾ ਕਾਫ਼ੀ ਦੇਰ ਬਾਅਦ ਲੱਗਾ ਕਿ ਜਿਸ ਕੁੱਤੇ ਨੇ ਉਨ੍ਹਾਂ ਦੇ ਤਜਿੰਦਰ ਨੂੰ ਕੱਟਿਆ ਸੀ, ਦਰਅਸਲ ਉਹ ਹਲਕਿਆ ਹੋਇਆ ਸੀ।

ਪਤਾ ਲੱਗਣ ਬਾਅਦ ਪਰਿਵਾਰ ਤਜਿੰਦਰ ਨੂੰ ਪੀਜੀਆਈ ਚੰਡੀਗੜ੍ਹ ਲੈ ਗਏ। ਜਿੱਥੇ ਉਨ੍ਹਾਂ ਦੇ ਲੜਕੇ ਦੀ ਉਪਚਾਰ ਦੁਰਾਨ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੇ ਤਜਿੰਦਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬੱਚ ਨਹੀਂ ਸਕਿਆ।


LEAVE A REPLY