ਵਿਗਿਆਨ ਦਾ ਕ੍ਰਿਸ਼ਮਾ – ਹੁਣ ਬੱਚੇ ਵੀ ਮੋਡੀਫਾਈਡ ਹੋਣਗੇ ਪੈਦਾ


ਚੀਨ ਚ ਦੁਨੀਆ ਦਾ ਪਹਿਲਾ ਜੈਨੇਟੀਕਲੀ ਮੋਡੀਫਾਈਡ ਬੱਚਾ ਪੈਦਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਿੱਥੇ ਦੇ ਇੱਕ ਖੋਜਕਰਤਾ ਦਾ ਦਾਅਵਾ ਹੈ ਕਿ ਉਸ ਨੇ ਜੈਨੀਟੀਕਲੀ ਐਡਿਟ ਕਰਕੇ ਯਾਨੀ ਡੀਐਨਏ ਨਾਲ ਛੇੜਛਾੜ ਨਾਲ ਜੁੜਵਾ ਬੱਚਿਆਂ ਦੇ ਭਰੂਣ ਨੂੰ ਵਿਕਸਿਤ ਕੀਤਾ ਹੈ, ਜਿਨ੍ਹਾਂ ਦਾ ਜਨਮ ਇਸੇ ਮਹੀਨੇ ਹੋਇਆ ਹੈ। ਮਾਨਵ ਭਰੂਣ ਚ ਜੀਨ ਨੂੰ ਐਡਿਟ ਕਰਨ ਲਈ ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਹੈ। ਖੋਜਕਰਤਾ ਹੇ ਜਿਆਂਕੁਈ ਨੇ ਕਈ ਸਾਲ ਤਕ ਲੈਬ ਚ ਚੂਹੇ, ਬਾਂਦਰ ਤੇ ਇਨਸਾਨਾਂ ਦੇ ਭਰੂਣ ਤੇ ਰਿਸਰਚ ਕੀਤੀ ਹੈ। ਆਪਣੀ ਇਸ ਤਕਨੀਕ ਦੇ ਪੇਟੈਂਟ ਹੋਣ ਦੀ ਉਨ੍ਹਾਂ ਨੇ ਅਰਜ਼ੀ ਵੀ ਦਿੱਤੀ ਹੈ।

ਇਸ ਖੋਜ ਚ ਅਮਰੀਕਾ ਦੇ ਫਿਜ਼ੀਕਸ ਤੇ ਬਾਇਓਇੰਜਨੀਅਰ ਪ੍ਰੋਫੈਸਰ ਮਾਈਕਲ ਡੀਮ ਵੀ ਸ਼ਾਮਲ ਸੀ। ਚੀਨ ਤੇ ਅਮਰੀਕਾ ਇਸ ਰਿਸਰਚ ਤੇ ਕਾਫੀ ਸਮੇਂ ਤੋਂ ਖੋਜ ਕਰ ਰਹੇ ਸੀ। ਜਦਕਿ ਅਮਰੀਕਾ ਚ ਜੀਨ ਐਡੀਟਿੰਗ ਤੇ ਬੈਨ ਹੈ। ਚੀਨ ਚ ਇਨਸਾਨੀ ਕਲੋਨ ਬਣਾਉਨ ਤੇ ਰਿਸਰਚ ਤੇ ਬੈਨ ਹੈ, ਪਰ ਇਸ ਤੇ ਖੋਜ ਦੀ ਇਜਾਜ਼ਤ ਹੈ।

ਲਿਹਾਜ਼ਾ ਚੀਨ ਨੇ ਦੁਨੀਆ ਚ ਪਹਿਲੀ ਵਾਰ ਜੈਨੇਟੀਕਲੀ ਐਡਿਟਿਡ ਭਰੂਣ ਨੂੰ ਇਨਸਾਨੀ ਕੁੱਖ ਚ ਰੱਖਿਆ ਤੇ ਇਸ ਨੂੰ ਪੈਦਾ ਕਰਨ ਚ ਕਾਮਯਾਬੀ ਹਾਸਲ ਕੀਤੀ। ਚੀਨ ਚ ਐਚ.ਆਈ.ਵੀ ਵੱਡਾ ਖ਼ਤਰਾ ਬਣ ਚੁੱਕੀਆ ਹੈ ਤੇ ਇਸ ਖੋਜ ਦੇ ਨਾਲ ਐਚ.ਆਈ.ਵੀ ਤੇ ਰੋਕ ਲੱਗ ਸਕੇਗੀ। ਉਂਝ ਦੁਨੀਆ ਭਰ ਦੇ ਵਿਗਿਅਨਕ ਇਸ ਰਿਸਰਚ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਨੂੰ ਵਿਗਿਆਨ ਤੇ ਨੈਤਿਕਤਾ ਦੇ ਖਿਲਾਫ ਕਹਿ ਇਸ ਦਾ ਵਿਰੋਧ ਕਰ ਚੁੱਕੇ ਹਨ।


LEAVE A REPLY