ਲੋਕਾਂ ਦੀ ਇੰਟਰਨੇਟ ਸੰਬੰਧੀ ਮੁਸ਼ਕਿਲਾਂ ਹੋ ਜਾਣਗੀਆਂ ਖਤਮ – ਦੁਨੀਆ ਭਰ ਚ ਮਿਲੇਗਾ ਫਰੀ ਵਾਈ-ਫਾਈ


Free Wifi Service

ਚੀਨੀ ਕੰਪਨੀ ਲਿੰਕਸ਼ਿਓਰ ਨੇ ਦੁਨੀਆ ਦੀ ਪਹਿਲੀ ਅਜਿਹੀ ਸੈਟੇਲਾਈਟ ਪੇਸ਼ ਕੀਤੀ ਹੈ ਜਿਸ ਦੀ ਮਦਦ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਫਰੀ ਵਾਈ-ਫਾਈ ਮਿਲ ਸਕੇਗਾ। ਕੰਪਨੀ ਨੇ ਕਿਹਾ ਕਿ ਇਸ ਸੈਟੇਲਾਈਟ ਨੂੰ ਅਗਲੇ ਸਾਲ ਚੀਨ ਦੇ ਜਿਊਕੁਵਾਨ ਸੈਟੇਲਾਈਟ ਲੌਂਚ ਸੈਂਟਰ ਵਿੱਚ ਲੌਂਚ ਕੀਤਾ ਜਾਵੇਗਾ। 2020 ਤਕ ਪੁਲਾੜ ‘ਚ ਇਸ ਤਰ੍ਹਾਂ ਦੇ 10 ਸੈਟੇਲਾਈਟ ਭੇਜੇ ਜਾਣਗੇ।

ਉਧਰ ਕੰਪਨੀ ਦਾ ਮਕਸਦ ਹੈ ਕਿ ਅਜਿਹੀ 272 ਸੈਟੇਲਾਈਟ ਉਹ 2026 ਤੱਕ ਲੌਂਚ ਕਰਨ ਸਕਣ। ਲਿੰਕਸ਼ਿਓਰ ਦੇ ਸੀਈਓ ਵਾਂਗ ਜਿੰਗਯਾਇੰਗ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਇਸ ਪ੍ਰੋਜੈਕਟ ‘ਤੇ 3 ਬਿਲੀਅਨ ਯੁਆਨ ਯਾਨੀ ਕਰੀਬ 30 ਅਰਬ ਰੁਪਏ ਨਿਵੇਸ਼ ਕਰ ਰਹੀ ਹੈ।

ਜਿੱਥੇ ਨੈੱਟਵਰਕ ਨਹੀਂ, ਉੱਥੇ ਵੀ ਫਰੀ ਵਾਈ-ਫਾਈ ਮਿਲੇਗਾ: ਕੰਪਨੀ ਮੁਤਾਬਕ ਕਈ ਥਾਂਵਾਂ ‘ਤੇ ਟੈਲੀਕਾਮ ਨੈੱਟਵਰਕ ਲਾਉਣਾ ਮੁਸ਼ਕਲ ਹੈ, ਜਿਸ ਕਾਰਨ ਉੱਥੇ ਦੇ ਲੋਕ ਇੰਟਰਨੈੱਟ ਦਾ ਇਸਤੇਮਾਲ ਨਹੀਂ ਕਰ ਪਾਉਂਦੇ ਪਰ ਇਸ ਸੈਟੇਲਾਈਟ ਦੇ ਪੁਲਾੜ ‘ਚ ਪਹੁੰਚਣ ਤੋਂ ਬਾਅਦ ਲੋਕ ਆਪਣੇ ਫੋਨ ‘ਚ ਵਾਈ-ਫਾਈ ਨਾਲ ਨੈੱਟ ਦਾ ਇਸਤੇਮਾਲ ਕਰ ਪਾਉਣਗੇ।

ਮੀਡੀਆ ਰਿਪੋਰਟਸ ਮੁਤਾਬਕ, ਸੈਟੇਲਾਈਟ ਦੀ ਮਦਦ ਨਾਲ ਫਰੀ ਵਾਈ-ਫਾਈ ਐਕਸੈਸ ਦੇਣ ਲਈ ਗੂਗਲ, ਸਪੇਸ ਅੇਕਸ਼, ਵਨ ਵੈਬ ਤੇ ਟੈਲੀਸੈੱਟ ਜਿਹੀਆਂ ਕੰਪਨੀਆਂ ਵੀ ਤਿਆਰੀਆਂ ਕਰ ਰਹੀਆਂ ਹਨ। ਬੈਂਕ ਆਫ ਅਮਰੀਕਾ ਮੇਰਿਲ ਲਿੰਚ ਨੇ ਅੰਦਾਜ਼ਾ ਲਾਇਆ ਹੈ ਕਿ 2045 ਤਕ ਦੁਨੀਆ ਦੀ ਸਪੇਸ ਇੰਡਸਟਰੀ ਦਾ ਮਾਰਕਿਟ 2.7 ਟ੍ਰਿਲੀਅਨ ਡਾਲਰ ਤਕ ਪਹੁੰਚ ਜਾਵੇਗਾ।

 


LEAVE A REPLY