ਨਗਰ ਨਿਗਮ ਲੁਧਿਆਣਾ ਦੇ ਮੁੱਖ ਦਫਤਰ ਦੇ ਨਜ਼ਦੀਕ ਸਥਿਤ ਚੌਕ ਦਾ ਨਾਂਅ ਸਵ: ਲਛਮਣ ਦਰਾਵਿੜ ਦੇ ਨਾਂਅ ਤੇ ਰੱਖਿਆ ਗਿਆ


ਲੁਧਿਆਣਾ – ਨਗਰ ਨਿਗਮ ਮੁੱਖ ਦਫਤਰ ਦੇ ਨਜ਼ਦੀਕ ਸਥਿਤ ਚੌਕ ਦਾ ਨਾਂਅ ਭਾਰਤੀ ਵਾਲਮੀਕਿ ਸਮਾਜ ਦੇ ਰਾਸ਼ਟਰੀ ਨਿਰਦੇਸ਼ਕ ਰਹੇ ਸਵ: ਲਛਮਣ ਦਰਾਵਿੜ ਦੇ ਨਾਂਅ ‘ਤੇ ਰੱਖਿਆ ਗਿਆ ਜਿਸ ਦਾ ਉਦਘਾਟਨ ਮਿਉਂਸੀਪਲ ਕਰਮਚਾਰੀ ਦਲ ਦੇ ਪ੍ਰਧਾਨ ਚੌਧਰੀ ਯਸ਼ਪਾਲ (ਕੌਾਸਲਰ), ਚੇਅਰਮੈਨ ਵਿਜੇ ਦਾਨਵ, ਲਵ ਦਰਾਵਿੜ, ਰਜਿੰਦਰ ਹੰਸ, ਦੇਵ ਰਾਜ ਅਸੁਰ, ਨੇਤਾ ਜੀ ਸੋਂਧੀ ਤੇ ਮੋਹਨਵੀਰ ਚੌਹਾਨ ਨੇ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਚੌਧਰੀ ਯਸ਼ਪਾਲ ਨੇ ਕਿਹਾ ਕਿ ਸਵ: ਲਛਮਣ ਦਰਾਵਿੜ ਸਮਾਜ ਦੇ ਨਿਧੜਕ ਆਗੂ ਸਨ ਜਿਨ੍ਹਾਂ ਨੇ 37 ਸਾਲ ਭਾਵਾਧਸ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਈ ਅਤੇ ਭਗਵਾਨ ਵਾਲਮੀਕਿ ਆਸ਼ਰਮ ਸ੍ਰੀ ਅੰਮਿ੍ਤਸਰ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਈ |

ਚੇਅਰਮੈਨ ਵਿਜੇ ਦਾਨਵ ਨੇ ਕਿਹਾ ਕਿ ਸਵ: ਦਰਾਵਿੜ ਮੁਲਾਜਮਾਂ ਦੀਆਂ ਮੰਗਾਂ ਲਈ ਸਾਰਾ ਜੀਵਨ ਸੰਘਰਸ਼ ਕਰਦੇ ਰਹੇ ਅਤੇ ਮੁਲਾਜ਼ਮ ਹੱਕਾਂ ਦੀ ਪੂਰਤੀ ਲਈ ਚੱਲੀਆਂ ਮੁਹਿੰਮਾਂ ਦੌਰਾਨ ਮੰਗਾਂ ਪੂਰੀਆਂ ਕਰਾਉਣ ਤੱਕ ਚੱਟਾਨ ਵਾਂਗ ਅੜੇ ਰਹਿੰਦੇ ਸਨ ਜਿਸ ਕਾਰਨ ਅੱਜ ਵੀ ਯੂਨੀਅਨਾਂ ਅਤੇ ਮੁਲਾਜ਼ਮਾਂ ਦੇ ਦਿਲਾਂ ‘ਚ ਸ੍ਰੀ ਦਰਾਵਿੜ ਪ੍ਰਤੀ ਸ਼ਰਧਾ ਅਤੇ ਸਤਿਕਾਰ ਹੈ | ਇਸ ਮੌਕੇ ਬਲਵਿੰਦਰ ਸਿੰਘ ਲਾਇਲਪੁਰੀ, ਰਾਜ ਕੁਮਾਰ ਅਟਵਾਲ, ਵਿਮਲ ਭੱਟੀ, ਸੰਜੀਵ ਗਿੱਲ, ਵਿਪਨ ਕਲਿਆਣ, ਕਨੋਜ ਦਾਨਵ, ਸੁਨੀਲ ਹੰਸ, ਲਾਡੀ ਮੂੰਗ, ਕੁਸ਼ ਮੂੰਗ, ਭਾਸਕਰ ਗੋਗਨਾ, ਮੁਨੀਸ਼ ਲੋਹਟ, ਵਿਸ਼ਾਲ ਲੋਹਟ, ਸ਼ਸ਼ੀ ਭੱਟੀ, ਬੋਬੀ ਭੱਟੀ, ਹੈਪੀ ਅਟਵਾਲ, ਦੀਪੂ ਘਈ ਕੌਾਸਲਰ, ਮਹਾਰਾਜ ਰਾਜੀ, ਬਲਵਿੰਦਰ ਸਿੰਘ ਸੰਧੂ, ਅਮਿਤ ਗੋਸਾਈੰ, ਪਰਮਿੰਦਰ ਮਹਿਤਾ, ਸੁਰਿੰਦਰ ਬਾਲੀ, ਨੀਰਜ ਮੂੰਗ, ਪਵਨ ਮੂੰਗ, ਹਰਬੰਸ ਸਿੰਘ, ਕੁਮਾਰ ਗੌਰਵ, ਸੁਰਿੰਦਰ ਹੰਸ, ਰਾਜੂ ਸਭਰਵਾਲ, ਵਿਨੋਦ ਨੋਨਾ, ਜਸਪਾਲ ਸਿੰ ਬੰਟੀ ਆਦਿ ਹਾਜ਼ਰ ਸਨ |


LEAVE A REPLY