ਮਿਸ਼ਨ ਤੰਦਰੁਸਤ ਪੰਜਾਬ ਨੂੰ ਮੱਦੇ ਨਜ਼ਰ ਰੱਖਦੇ ਸ਼ਹਿਰ ਵਾਸੀਆਂ ਨੇ ਕੀਤੀ ਸਿੱਧਵਾਂ ਨਹਿਰ ਦੀ ਸਫਾਈ


ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੂਰੇ ਪੰਜਾਬ ਭਰ ਵਿੱਚ ਜ਼ੋਰ ਸਿੱਖਰਾਂ ਤੇ ਹੈ। ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਦੇ ਮੇਅਰ ਸ੍ਰ ਬਲਕਾਰ ਸਿੰਘ ਸੰਧੂ, ਕੌਂਸਲਰ ਮਮਤਾ ਆਸ਼ੂ ਅਤੇ ਪੰਜਾਬ ਕਾਂਗਰਸ ਦੇ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ, ਪਰਦੀਪ ਢੱਲ ਅਤੇ ਪੰਡਿਤ ਸੁਖਮਿੰਦਰ ਸਿੰਘ ਸਮੇਤ ਐਨ ਜੀ ਓ ਏਸ਼ੀਅਨ ਕਲੱਬ ਅਤੇ ਗੀਤਾ ਮੰਦਰ ਵਿਕਾਸ ਨਗਰ ਦੇ ਸਮੁੱਚੇ ਆਗੂਆਂ ਨੇ ਸਿੱਧਵਾਂ ਨਹਿਰ ਦੀ ਸਫਾਈ ਸਵੇਰੇ 7 ਵਜੇ ਤੋਂ ਅਰੰਭ ਕੀਤੀ, ਨਹਿਰ ਦੀ ਸਫਾਈ ਕਰਵਾਉਂਦੇ ਹੋਏ ਨਾਲ ਹੀ ਬੂਟਾ ਵੀ ਲਗਾਇਆ ਗਿਆ।

ਇਸ ਮੌਕੇ ਮੇਅਰ ਬਲਕਾਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਨਹਿਰ ਵਿੱਚ ਕੂੜਾ ਕਰਕਟ ਨਹੀ ਪਾਣਾ ਚਾਹੀਦਾ ਹੈ ਅਤੇ ਇੰਝ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੁਹਿੰਮ ਬਾਬਤ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ੍ਰ ਮੰਡ ਅਤੇ ਪੰਡਿਤ ਸੁਖਮਿੰਦਰ ਸਿੰਘ ਨੇ ਕਿਹਾ ਕਿ ਪਾਣੀ ਦੇਵਤਾ ਹੈ, ਪਾਣੀ ਪਿਤਾ ਹੈ ਅਤੇ ਇਸ ਤੋਂ ਬਿਨਾਂ ਧਰਤੀ ਤੇ ਜੀਵਨ ਦੀ ਹੋਂਦ ਸੰਭਵ ਨਹੀਂ ਹੋ ਸਕਦੀ, ਸਹਿਰ ਵਾਸੀਆਂ ਨੂੰ ਅਪਣੇ ਆਲੇ ਦੁਆਲੇ ਗੰਦਗੀ ਨਹੀ ਸੁਟਣੀ ਚਾਹੀਦੀ ਕਿਉਂਕਿ ਨਹਿਰੀ ਜਾਂ ਦਰਿਆਵਾਂ ਦੇ ਪਾਣੀ ਵਿੱਚ ਗੰਦਗੀ ਮਿਲਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ ਜਿਸ ਨਾਲ ਮੱਛੀਆਂ ਅਤੇ ਹੋਰ ਪਾਣੀ ਦੇ ਜੀਵ ਜੰਤੂਆਂ ਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ।

ਸਮੁੱਚੇ ਆਗੂਆਂ ਨੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨੂੰ ਗੰਦਾਂ ਨਾ ਕਰਨ ਇਸ ਮਿਸ਼ਨ ਵਿੱਚ ਸ਼ਾਮਿਲ ਕੌਂਸਲਰ ਦਿਲਰਾਜ ਸਿੰਘ, ਕੌਂਸਲਰ ਪਤੀ ਬਲਜਿੰਦਰ ਸਿੰਘ ਸੰਧੂ, ਪਵਨਕਾਂਤ ਵੋਹਰਾ, ਅੰਮ੍ਰਿਤ ਪਾਲ ਸਿੰਘ ਭੱਠਲ, ਐਲਬਰਟ ਦੂਆ, ਗੁਰਜੋਤ ਸਿੰਘ ਮੁੱਛਲ, ਭਵਜੋਤ ਸਿੰਘ, ਮਨਰੀਤ ਸਿੰਘ ਸੰਧੂ, ਹਰਜੋਤ ਵਾਲੀਆ, ਰਘਬੀਰ ਸਿੰਘ, ਹਰਜਿੰਦਰ ਸਿੰਘ ਸਮੇਤ ਕਈ ਆਗੂ ਹਾਜ਼ਰ ਰਹੇ

  • 366
    Shares

LEAVE A REPLY