ਕਪਿਲ ਸ਼ਰਮਾ ਦੀ ਕਮਬੈਕ ਤੋਂ ਪਹਿਲਾ ਤਸਵੀਰਾਂ ਹੋਇਆਂ ਇੰਟਰਨੇਟ ਤੇ ਵਾਇਰਲ


ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਰੱਖਣ ਵਾਲੇ ਕਪਿਲ ਸ਼ਰਮਾ ਕਾਫੀ ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹੈ ਪਰ ਇਸ ਤੋਂ ਬਾਅਦ ਵੀ ਕਪਿਲ ਆਪਣੇ ਫੈਨਸ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਹੀ ਰਹਿੰਦੇ ਹਨ। ਕਪਿਲ ਵਿਵਾਦਾਂ ਕਾਰਨ ਕਾਫੀ ਡਿਪ੍ਰੈਸ ਰਹਿਣ ਲੱਗ ਗਏ ਸੀ, ਜਿਸ ਦਾ ਹੁਣ ਉਹ ਇਲਾਜ ਕਰਵਾ ਰਹੇ ਹਨ।

ਕੁਝ ਦਿਨ ਪਹਿਲਾਂ ਕਪਿਲ ਨੂੰ ਮੁੰਬਈ ਏਅਰਪੋਰਟ ਤੇ ਸਪੋਟ ਕੀਤਾ ਗਿਆ ਸੀ। ਇਸ ਤੋਂ ਬਾਅਦ ਕਪਿਲ ਵਿਦੇਸ਼ ਚ ਮਾਲ ਚ ਸ਼ਾਪਿੰਗ ਕਰਦੇ ਨਜ਼ਰ ਆਏ। ਹੁਣ ਇੱਕ ਵਾਰ ਫੇਰ ਕਪਿਲ ਦੀ ਤਸਵੀਰ ਸਾਹਮਣੇ ਆਈ ਹੈ। ਇਸ ਚ ਕਪਿਲ ਮੋਟੇ ਤਾਂ ਲੱਗ ਰਹੇ ਹਨ ਪਰ ਉਨ੍ਹਾਂ ਦੇ ਚਿਹਰੇ ਤੇ ਵੱਖਰੀ ਹੀ ਚਮਕ ਹੈ। ਉਸ ਦੀ ਇਹ ਤਸਵੀਰ ਰੱਖੜੀ ਦੇ ਦਿਨ ਦੀ ਹੈ। ਇਸ ਚ ਕਪਿਲ ਆਪਣੇ ਘਰਦਿਆਂ ਨਾਲ ਨਜ਼ਰ ਆ ਰਹੇ ਹਨ। ਕਪਿਲ ਨੇ ਇੱਥੇ ਗ੍ਰੇਅ ਹੁੱਡੀ ਟੀ-ਸ਼ਰਟ ਤੇ ਬੱਲੂ ਜੀਨਸ ਪਾਈ ਹੋਈ ਹੈ।

ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਕਪਿਲ ਅਕਤੂਬਰ ਚ ਵਾਪਸੀ ਕਰ ਰਹੇ ਹਨ ਪਰ ਕਪਿਲ ਕਿਸ ਪ੍ਰੋਜੈਕਟ ਨਾਲ ਵਾਪਸੀ ਕਰ ਰਹੇ ਹਨ। ਇਸ ਬਾਰੇ ਖੁਲਾਸਾ ਨਹੀਂ ਹੋਇਆ। ਇਸ ਤੋਂ ਪਹਿਲਾਂ ਤਾਂ ਕਪਿਲ ਆਪਣੇ ਆਪ ਤੇ ਵਾਪਸੀ ਕਰ ਰਹੇ ਹਨ ਤੇ ਆਪਣਾ ਵਜਨ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਪਿਲ ਨੇ ਵਜ਼ਨ ਘੱਟ ਕਰਨ ਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਪ੍ਰਸਨਲ ਜਿਮ ਟ੍ਰੇਨਰ ਵੀ ਹਾਇਰ ਕੀਤਾ ਹੈ।

  • 7
    Shares

LEAVE A REPLY