ਕਾਂਗਰਸੀ ਉਮੀਦਵਾਰ ਹਾਰਦਿਕ ਪਟੇਲ ਨੂੰ ਮੰਚ ਤੇ ਵਿਅਕਤੀ ਨੇ ਮਾਰਿਆ ਥੱਪੜ


 

Congress Leader Hardik Patel Slapped by Unknown Person during Election Campaign in Gujarat

ਲੋਕ ਸਭਾ ਚੋਣਾਂ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਹਾਲ ਹੀ ਚ ਕਾਂਗਰਸ ਚ ਸ਼ਾਮਲ ਹੋਏ ਹਾਰਦਿਕ ਪਟੇਲ ਨੂੰ ਚੋਣ ਸਭਾ ਚ ਥੱਪੜ ਮਾਰਿਆ ਗਿਆ ਹੈ। ਇਹ ਘਟਨਾ ਗੁਜਰਾਤ ਦੇ ਸੁਰੇਂਦਰਨਗਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਪਟੇਲ ਜਦੋਂ ਮੰਚ ਤੇ ਸਭਾ ਨੂੰ ਸੰਬੋਧਨ ਕਰ ਰਹੇ ਸੀ ਤਾਂ ਇੱਕ ਵਿਅਕਤੀ ਨੇ ਸਟੇਜ ਤੇ ਆ ਕੇ ਹਾਰਦਿਕ ਦੇ ਥੱਪੜ ਮਾਰ ਦਿੱਤਾ।

ਹਾਰਦਿਕ ਨੂੰ ਥੱਪੜ ਕਿਸ ਨੇ ਤੇ ਕਿਉਂ ਮਾਰਿਆ, ਇਸ ਲਈ ਜਾਣਕਾਰੀ ਦਾ ਇੰਤਜ਼ਾਰ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹਾਰਦਿਕ ਨੇ ਖੁਦ ਸ਼ਖ਼ਸ ਨੂੰ ਛੱਡਣ ਲਈ ਕਿਹਾ। ਹਾਰਦਿਕ ਗੁਜਰਾਤ ਦੇ ਪਟੀਦਾਰ ਅੰਦੋਲਨ ਦੇ ਵੱਡੇ ਯੁਵਾ ਨੇਤਾ ਹਨ ਜਿਨ੍ਹਾਂ ਨੇ ਹਾਲ ਹੀ ਚ ਕਾਂਗਰਸ ਦਾ ਹੱਥ ਫੜਿਆ ਹੈ।

 


LEAVE A REPLY