ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਵੱਧ ਰਹੇ ਹਨ ਵੱਡੀ ਜਿੱਤ ਵੱਲ


 

Muhammad-Sadiq

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਮੁਹੰਮਦ ਸਦੀਕ ਵੱਡੀ ਜਿੱਤ ਵੱਲ ਵੱਧ ਰਹੇ ਹਨ। ਸਦੀਕ ਤੋਂ ਕਾਫੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਚੱਲ ਰਹੇ ਹਨ। ਫਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਆ ਰਹੇ ਹਨ।

ਸਦੀਕ ਨੂੰ ਹੁਣ ਤਕ 3,84,280 ਵੋਟਾਂ ਪੈ ਚੁੱਕੀਆਂ ਹਨ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ 3,05,619 ਵੋਟਾਂ ਪਈਆਂ ਹਨ। ਦੁਪਹਿਰ ਢਾਈ ਕੁ ਵਜੇ ਤਕ ਸਦੀਕ 78 ਕੁ ਹਜ਼ਾਰ ਵੋਟਾਂ ‘ਤੇ ਅੱਗੇ ਜਾ ਰਹੇ ਹਨ, ਜੋ ਸਪੱਸ਼ਟ ਤੌਰ ‘ਤੇ ਜਿੱਤ ਵਿੱਚ ਤਬਦੀਲ ਹੋ ਸਕਦਾ ਹੈ। ‘ਆਪ’ ਦੇ ਸਾਧੂ ਸਿੰਘ ਨੂੰ 1,04,854 ਵੋਟਾਂ ਮਿਲੀਆਂ ਹਨ।

ਰਣੀਕੇ ਤੇ ਸਦੀਕ ਪਹਿਲੀ ਵਾਰ ਆਮ ਚੋਣਾਂ ਲੜ ਰਹੇ ਹਨ ਜਦਕਿ ਪ੍ਰੋ. ਸਾਧੂ ਸਿੰਘ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਪਰ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਰਹਿ ਚੁੱਕੇ ਸਦੀਕ ਦੇ ਪੱਖ ਵਿੱਚ ਲੋਕਾਂ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ। ਕੁਝ ਹੀ ਸਮੇਂ ਤਕ ਇੱਥੋਂ ਜੇਤੂ ਦਾ ਐਲਾਨ ਵੀ ਹੋ ਜਾਵੇਗਾ।


LEAVE A REPLY