ਹਲਕਾ ਪੱਛਮੀ ਅਧੀਨ ਪੈਂਦੇ ਵਾਰਡਾਂ ਦੇ ਕੌਾਸਲਰਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦੀ ਹੋਈ ਮੀਟਿੰਗ


Constituency West Ludhiana Area Councillors meet Ludhiana Mayor and Minister Bharat Bhushan Ashu

ਹਲਕਾ ਪੱਛਮੀ ਅਧੀਨ ਪੈਂਦੇ ਵਾਰਡਾਂ ਦੇ ਕੌਾਸਲਰਾਂ ਵਲੋਂ ਅਧਿਕਾਰੀਆਂ ਕੋਲ ਉਠਾਈਆਂ ਜਾ ਰਹੀਆਂ ਸਮੱਸਿਆ ਹੱਲ ਨਾ ਹੋਣ ਦਾ ਮਾਮਲਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਕੋਲ ਪੁੱਜਣ ‘ਤੇ ਮੇਅਰ ਕੈਂਪ ਦਫ਼ਤਰ ਵਿਖੇ ਕੈਬਨਿਟ ਮੰਤਰੀ ਅਤੇ ਮੇਅਰ ਵਲੋਂ ਕੌਾਸਲਰਾਂ ਅਤੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੌਰਾਨ ਕੌਾਸਲਰਾਂ ਨੇ ਅਧਿਕਾਰੀਆਂ ਖਿਲਾਫ਼ ਭੜਾਸ ਕੱਢੀ ਗਈ | ਵਾਰਡ 74 ਤੋਂ ਕੌਾਸਲਰ ਪੰਕਜ ਕਾਕਾ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੀ ਬਜਾਏ ਹਾਰੇ ਆਗੂ ਦਾ ਕੁਝ ਅਧਿਕਾਰੀਆਂ ਵਲੋਂ ਪੱਖ ਪੂਰਨ ਦੇ ਕੀਤੇ ਦਾਅਵੇ ਨੇ ਸਭ ਨੂੰ ਹੈਰਾਨ ਕਰ ਦਿੱਤਾ | ਕੌਾਸਲਰ ਸ੍ਰੀਮਤੀ ਮਮਤਾ ਆਸ਼ੂ, ਮਹਾਰਾਜ ਸਿੰਘ ਰਾਜੀ, ਰਾਸ਼ੀ ਅਗਰਵਾਲ, ਸੰਨੀ ਭੱਲਾ, ਸ੍ਰੀਮਤੀ ਅੰਮਿ੍ਤਵਰਸ਼ਾ ਰਾਮਪਾਲ, ਹਰੀ ਸਿੰਘ ਬਰਾੜ ਨੇ ਲਾਈਟ ਸ਼ਾਖਾ, ਸਿਹਤ ਸ਼ਾਖਾ ਅਤੇ ਓ. ਐਾਡ ਐਮ. ਸੈੱਲ ਅਧਿਕਾਰੀਆਂ ਦੀ ਕਾਰਗੁਜ਼ਾਰੀ ਢਿੱਲੀ ਹੋਣ ਦਾ ਮਾਮਲਾ ਜੋਰਸ਼ੋਰ ਨਾਲ ਉਠਾਇਆ | ਉਨ੍ਹਾਂ ਦੱਸਿਆ ਕਿ ਲਾਈਟ ਬ੍ਰਾਂਚ ਅਧਿਕਾਰੀਆਂ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਕੌਾਸਲਰਾਂ ਨੂੰ ਸਮਾਜਿਕ ਸਮਾਗਮ ਦੌਰਾਨ ਵੀ ਲੋਕਾਂ ਦੇ ਰੋਸ ਦਾ ਸ਼ਿਕਾਰ ਹੋਣਾ ਪੈਂਦਾ ਹੈ |

ਸ੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਲਾਈਟ ਸ਼ਾਖਾ ਦਾ ਕੋਈ ਅਧਿਕਾਰੀ ਕੌਾਸਲਰਾਂ ਤੱਕ ਪਹੁੰਚ ਨਹੀਂ ਕਰਦਾ ਅਤੇ ਨਾ ਹੀ ਪੈਟਰੋਲਿੰਗ ਕਰਦੇ ਹਨ, ਜਿਸ ਕਾਰਨ ਠੇਕੇਦਾਰ ਦੇ ਕਰਿੰਦਿਆਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਦੀ ਰਿਪੇਅਰ ਕਰਾਈ ਜਾਂਦੀ ਹੈ | ਕੌਸਲਰਾਂ ਨੇ ਸ਼ਹਿਰ’ਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਕਰ ਰਹੀ ਨਿੱਜੀ ਕੰਪਨੀ ਵਲੋਂ ਕੂੜਾ ਘਰਾਂ ਤੋਂ ਤੈਅ ਸਮੇਂ ‘ਚ ਕੂੜਾ ਨਾ ਚੁੱਕਣ ਅਤੇ ਆਸ ਪਾਸ ਫੈਲੀ ਗੰਦਗੀ ਨੂੰ ਨਾ ਹਟਾਉਣ ਦਾ ਦੋਸ਼ ਲਗਾਇਆ ਹੈ | ਹਰੀ ਸਿੰਘ ਬਰਾੜ, ਸ੍ਰੀਮਤੀ ਅੰਮਿ੍ਤਵਰਸ਼ਾ ਰਾਮਪਾਲ ਨੇ ਵੀ ਆਪਣੇ ਮਸਲੇ ਉਠਾਏ | ਸ੍ਰੀਮਤੀ ਰਾਸ਼ੀ ਅਗਰਵਾਲ ਨੇ ਟਰਾਲੀਆਂ ਰਾਹੀਂ ਬੁੱਢੇ ਨਾਲੇ ‘ਚ ਮਲਬਾ ਸੁੱਟੇ ਜਾਣ ਦੀ ਜਾਣਕਾਰੀ ਦਿੱਤੀ ਜਿਸ ‘ਤੇ ਮੇਅਰ ਸ. ਸੰਧੂ ਨੇ ਟਰਾਲੀਆਂ ਜ਼ਬਤ ਕਰਕੇ ਦੋ ਮਹੀਨੇ ਤੋਂ ਪਹਿਲਾਂ ਨਾ ਛੱਡਣ ਦੀ ਹਦਾਇਤ ਦਿੱਤੀ |


LEAVE A REPLY