ਕੈਰੀ ਬੈਗ ਲਈ ਗਾਹਕ ਤੋਂ ਕੰਪਨੀ ਨੇ ਮੰਗੇ 3 ਰੁਪਏ, ਅਦਾਲਤ ਨੇ ਲਾਇਆ 9000 ਰੁਪਏ ਦਾ ਜ਼ੁਰਮਾਨਾ


 

BATA Company

ਗਾਹਕ ਫੋਰਮ ਨੇ ਜੁੱਤਿਆਂ ਦੀ ਕੰਪਨੀ ਬਾਟਾ ਇੰਡੀਆ ਲਿਮਟਿਡ ਤੇ ਸਰਵਿਸ ਚ ਕਮੀ ਕਾਰਨ 9000 ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਚੰਡੀਗੜ੍ਹ ਚ ਬਾਟਾ ਦੇ ਸ਼ੋਅਰੂਮ ਚ ਗਾਹਕ ਤੋਂ ਪੇਪਰ ਬੈਗ ਲਈ 3 ਰੁਪਏ ਮੰਗੇ ਗਏ। ਇਸ ਤੇ ਗਾਹਕ ਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ।

ਰਿਪੋਰਟ ਮੁਤਾਬਕ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬਾਟਾ ਨੇ ਬੈਗ ਤੇ ਵੀ ਡਿਊਟੀ ਲਾਈ, ਜਿਸ ਦਾ ਮਤਲਬ ਕੰਪਨੀ ਬੈਗ ਨੂੰ ਵੀ ਬ੍ਰਾਡ ਦੇ ਨਾਂ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਗਲਤ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ ‘ਚ ਕੰਪਨੀ ਖਿਲਾਫ ਸਰਵਿਸ ਚ ਕਮੀ ਦੀ ਸ਼ਿਕਾਇਤ ਕਰਦੇ ਹੋਏ 3 ਰੁਪਏ ਦਾ ਰਿਫੰਡ ਮੰਗਿਆ ਸੀ।

ਫੋਰਮ ਨੇ ਕਿਹਾ ਕਿ ਇਹ ਬਾਟਾ ਦੀ ਜ਼ਿੰਮੇਵਾਰੀ ਸੀ ਕਿ ਉਹ ਗਾਹਕ ਨੂੰ ਪੇਪਰ ਬੈਗ ਫਰੀ ਚ ਮੁਹੱਈਆ ਕਰਾਵੇ। ਇਸ ਦੇ ਨਾਲ ਫੋਰਮ ਨੇ ਬਾਟਾ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਗਾਹਕਾਂ ਨੂੰ ਫਰੀ ਪੇਪਰ ਬੈਗ ਦੇਵੇ।

ਇਸ ਦੇ ਨਾਲ ਹੀ ਫੋਰਮ ਨੇ ਫੈਸਲਾ ਕੀਤਾ ਹੈ ਕਿ ਕੰਪਨੀ ਸ਼ਿਕਾਇਤਕਰਤਾ ਨੂੰ 3 ਰੁਪਏ, ਕੇਸ ਚ ਲੱਗੇ 1000 ਰੁਪਏ ਵਾਪਸ ਕਰੇ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਦੇ 3000 ਰੁਪਏ ਦਾ ਭੁਗਤਾਨ ਕਰੇ ਤੇ ਨਾਲ ਹੀ ਲੀਗਲ ਐਡ ਅਕਾਉਂਟ ‘ਚ 5000 ਰੁਪਏ ਜਮਾਂ ਕਰਨ ਦੇ ਵੀ ਆਦੇਸ਼ ਦਿੱਤੇ।


LEAVE A REPLY