6000 ਕਰੋੜ ਦੇ ਨਸ਼ਾ ਤਸਕਰੀ ਰੈਕੇਟ ਮਾਮਲੇ ਚ ਤਸਕਰ ਜਗਦੀਸ਼ ਭੋਲਾ ਨੂੰ 24 ਸਾਲ ਕੈਦ, ਬਾਕੀਆਂ ਨੂੰ ਵੀ ਸੁਣਾਈ ਸਜ਼ਾ


24 year sentence to jagdish bhola in international drug case

6000 ਕਰੋੜ ਦੇ ਨਸ਼ਾ ਤਸਕਰੀ ਰੈਕੇਟ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਐਲਾਨੇ ਗਏ ਸਾਬਕਾ ਡੀਐਸਪੀ ਤੇ ਅਰਜੁਨ ਐਵਾਰਡੀ ਖਿਡਾਰੀ ਜਗਦੀਸ਼ ਭੋਲਾ ਨੂੰ 24 ਸਾਲ ਦੀ ਸਜ਼ਾ ਹੋਈ ਹੈ। ਭੋਲਾ ਨੂੰ ਇਹ ਸਜ਼ਾ ਬਰਾਬਰ ਚੱਲਣਗੀਆਂ ਯਾਨੀ ਕਿ ਉਸ ਨੂੰ ਜੇਲ੍ਹ ਵਿੱਚ 12 ਸਾਲ ਬਿਤਾਉਣੇ ਪੈਣਗੇ।

ਬੁੱਧਵਾਰ ਨੂੰ ਐਸਏਐਸ ਨਗਰ ਮੁਹਾਲੀ ਸਥਿਤ ਪੰਜਾਬ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਜਗਦੀਸ਼ ਭੋਲਾ ਨੂੰ ਛੇ ਮੁਕੱਦਮਿਆਂ ਵਿੱਚੋਂ ਤਿੰਨ ‘ਚ ਦੋਸ਼ੀ ਕਰਾਰ ਦਿੱਤਾ ਸੀ ਤੇ ਤਿੰਨ ਵਿੱਚੋਂ ਉਸ ਨੂੰ ਬਰੀ ਕਰ ਦਿੱਤਾ ਗਿਆ। ਤਿੰਨਾਂ ਮਾਮਲਿਆਂ ਵਿੱਚੋਂ ਦੋ ‘ਚ ਭੋਲਾ ਨੂੰ 12 ਤੇ 10 ਸਾਲ ਤੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਹੋਈ ਹੈ।

6000 ਕਰੋੜ ਦੇ ਨਸ਼ਾ ਤਸਕਰੀ ਰੈਕੇਟ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਐਲਾਨੇ ਗਏ ਸਾਬਕਾ ਡੀਐਸਪੀ ਤੇ ਅਰਜੁਨ ਐਵਾਰਡੀ ਖਿਡਾਰੀ ਜਗਦੀਸ਼ ਭੋਲਾ ਨੂੰ 22 ਸਾਲ ਦੀ ਸਜ਼ਾ ਹੋਈ ਹੈ। ਭੋਲਾ ਨੂੰ ਇਹ ਸਜ਼ਾ ਬਰਾਬਰ ਚੱਲਣਗੀਆਂ ਯਾਨੀ ਕਿ ਉਸ ਨੂੰ ਜੇਲ੍ਹ ਵਿੱਚ 10 ਸਾਲ ਬਿਤਾਉਣੇ ਪੈਣਗੇ।

ਬੁੱਧਵਾਰ ਨੂੰ ਐਸਏਐਸ ਨਗਰ ਮੁਹਾਲੀ ਸਥਿਤ ਪੰਜਾਬ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਜਗਦੀਸ਼ ਭੋਲਾ ਨੂੰ ਛੇ ਮੁਕੱਦਮਿਆਂ ਵਿੱਚੋਂ ਤਿੰਨ ‘ਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਤਿੰਨ ਵਿੱਚੋਂ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਤਿੰਨਾਂ ਮਾਮਲਿਆਂ ਵਿੱਚੋਂ ਦੋ ‘ਚ ਭੋਲਾ ਨੂੰ 10-10 ਸਾਲ ਅਤੇ ਇੱਕ ਵਿੱਚ ਦੋ ਸਾਲ ਦੀ ਸਜ਼ਾ ਹੋਈ ਹੈ।

ਵਿਸ਼ੇਸ਼ ਸੀਬੀਆਈ ਅਦਾਲਤ ਨੇ ਨਸ਼ੇ ਵੇਚਣ ਵਿੱਚ ਦੋਸ਼ੀ ਪਾਏ ਗਏ ਸਤਿੰਦਰ ਧਾਮਾ ਨੂੰ 15 ਸਾਲ, ਰੌਕੀ 12 ਸਾਲ ਦੀਆਂ ਸਜ਼ਾਵਾਂ ਹੋਈਆਂ ਹਨ। ਡਰੱਗ ਰੈਕੇਟ ਦੇ ਹੋਰ ਚਰਚਿਤ ਦੋਸ਼ੀਆਂ ਜਗਜੀਤ ਚਹਿਲ, ਮਨਪ੍ਰੀਤ ਸਿੰਘ, ਬਸਵਾ ਸਿੰਘ ਤੇ ਗੱਬਰ ਨੂੰ 10-10 ਸਾਲ, ਅਨੂਪ ਕਾਹਲੋਂ 10 ਸਾਲ ਤੇ ਛੇ ਮਹੀਨੇ, ਸਰਬਜੀਤ ਸਾਬਾ ਨੂੰ ਦੋ ਮਾਮਲਿਆਂ ਵਿੱਚ 10-10 ਸਾਲ, ਕੁਲਦੀਪ ਸਿੰਘ ਤੇ ਠਾਕੁਰ ਨੂੰ ਇੱਕ-ਇੱਕ ਸਾਲ, ਗੁਰਜੀਤ ਗਾਬਾ 10 ਸਾਲ ਤੇ ਇੱਕ ਸਾਲ, ਦੇਵ ਬਹਿਲ ਦੋ ਸਾਲ, ਸਚਿਨ ਸਦਾਨਾ 10 ਸਾਲ ਤੇ ਇੱਕ ਸਾਲ, ਦਵਿੰਦਰ ਕਾਂਤ ਸ਼ਰਮਾ, ਕੁਲਬੀਰ ਸਿੰਘ, ਹਰਪ੍ਰੀਤ ਸਿੰਘ ਲਾਂਬਾ ਅਤੇ ਨੂੰ ਇੱਕ-ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਹ ਸਜ਼ਾਵਾਂ ਉਕਤ ਦੋਸ਼ੀਆਂ ਕੋਲੋਂ ਬਰਾਮਦ ਹੋਏ ਵੱਖ-ਵੱਖ ਨਸ਼ਿਆਂ ਦੇ ਆਧਾਰ ‘ਤੇ ਸੁਣਾਈਆਂ ਗਈਆਂ ਹਨ।

 


LEAVE A REPLY