ਕ੍ਰਿਕਟ ਕੋਚ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਨਾਲ ਭੁੰਨਿਆ


Gun Fire

ਅੱਜ ਸੋਨੀਪਤ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਕ੍ਰਿਕਟ ਕੋਚ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਖਰਖੋਦਾ ਦੇ ਪ੍ਰਤਾਪ ਸਕੂਲ ਦੇ ਬਾਹਰ ਵਾਪਰੀ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਕੋਚ ਦੇ ਲਗਾਤਾਰ 5 ਗੋਲੀਆਂ ਮਾਰੀਆਂ ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ।   ਮ੍ਰਿਤਕ ਕੋਚ ਦੀ ਪਛਾਣ ਸੁਮਿਤ ਵਜੋਂ ਹੋਈ ਹੈ। ਉਹ ਰੋਹਤਕ ਦੇ ਸੁਨਾਰੀਆ ਦਾ ਰਹਿਣ ਵਾਲਾ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • 288
    Shares

LEAVE A REPLY