ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੇ ਫੈਨਸ ਦੇ ਲਈ ਖੁਸ਼ਖਬਰੀ – IPL 2019 ਲਈ ਯੁਵੀ ਦੀ ਲੱਗੀ ਬੋਲੀ, ਇਸ ਟੀਮ ਚ ਮਿਲੀ ਥਾਂ


ਕ੍ਰਿਕਟ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਯੁਵਰਾਜ ਨੂੰ ਆਈ. ਪੀ. ਐੱਲ. 2019 ਦੇ ਲਈ 3 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਦੀ ਟੀਮ ਨੇ ਖਰੀਦ ਲਿਆ ਹੈ। ਯੁਵਰਾਜ ਨੂੰ ਉਸਦੇ ਬੇਸ ਪ੍ਰਾਈਜ਼ 1 ਕਰੋੜ ‘ਚ ਖਰੀਦਿਆ ਗਿਆ। ਮੁੰਬਈ 3 ਵਾਰ (2013,2015,2017) ਚੈਂਪੀਅਨ ਰਹਿ ਚੁੱਕੀ ਹੈ।

ਪਹਿਲੇ ਸੈਸ਼ਨ ‘ਚ ਜਦੋ ਯੁਵਰਾਜ ਨੂੰ ਕਿਸੇ ਨੇ ਖਰੀਦਣ ‘ਚ ਦਿਲਚਸਪੀ ਨਹੀਂ ਦਿਖਾਈ ਤਾਂ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਕਿ ਸ਼ਾਇਦ ਹੀ ਹੁਣ ਉਸ ਨੂੰ ਕੋਈ ਖਰੀਦੇ ਪਰ ਮੁੰਬਈ ਨੇ ਸੰਕੇਤ ਦਿੱਤੇ ਹਨ ਕਿ ਉਸਦੇ ਅੰਦਰ ਹੁਣ ਵੀ ਕ੍ਰਿਕਟ ਬਾਕੀ ਹੈ।

IPL ‘ਚ 143 ਛੱਕੇ ਲਗਾ ਚੁੱਕੇ ਹਨ ਯੁਵਰਾਜ

ਬੱਲੇਬਾਜ਼ੀ— ਯੁਵਰਾਜ ਆਈ. ਪੀ. ਐੱਲ. ‘ਚ ਹੁਣ ਤੱਕ 128 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਸ ਨੇ ਲਗਭਗ 25 ਦੀ ਔਸਤ ਨਾਲ 2652 ਦੌੜਾਂ ਬਣਾਈਆਂ ਹਨ। ਆਪਣੀ ਟੀਮ ਦੇ ਲਈ 12 ਵਾਰ ਅਰਧ ਸੈਂਕੜੇ ਲਗਾਏ ਹਨ। 143 ਛੱਕੇ ਤਾਂ 210 ਚੌਕੇ ਲਗਾਉਣ ਵਾਲੇ ਯੁਵਰਾਜ ਦਾ ਸਟਰਾਈਕ ਰੇਟ 129.68 ਹੈ। ਯੁਵਰਾਜ ਨੇ ਆਈ. ਪੀ. ਐੱਲ. ‘ਚ ਹੁਣ ਤੱਕ ਕੋਈ ਵੀ ਸੈਂਕੜਾ ਨਹੀਂ ਲਗਾਇਆ।

ਗੇਂਦਬਾਜ਼ੀ— ਯੁਵਰਾਜ ਆਲਰਾਊਂਡਰ ਹਨ। ਆਈ. ਪੀ. ਐੱਲ. ਦੇ ਦੌਰਾਨ ਉਸ ਨੇ 128 ਮੈਚਾਂ ‘ਚ 36 ਵਿਕਟਾਂ ਹਾਸਲ ਕੀਤੀਆਂ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ 2 ਵਾਰ 4 ਵਿਕਟਾਂ ਦਾ ਹਾਸਲ ਕਰ ਚੁੱਕੇ ਹਨ। 29 ਦੀ ਔਸਤ ਨਾਲ ਦੌੜਾਂ ਦੇਣ ਵਾਲੇ ਯੁਵਰਾਜ ਦੇ ਲਈ 2011 ਦਾ ਸੀਜ਼ਨ ਬਹੁਤ ਸ਼ਾਨਦਾਰ ਰਿਹਾ ਸੀ।


LEAVE A REPLY