ਸਤਲੁਜ ਦਰਿਆ ਦਾ ਕਹਿਰ ਜਾਰੀ, ਕਿਸਾਨਾਂ ਦੀ ਸੈਂਕਡ਼ੇ ਏਕਡ਼ ਫਸਲ ਪਾਣੀ ਵਿੱਚ ਡੁੱਬੀ


ਸਥਾਨਕ ਕਸਬੇ ਦੇ ਨਾਲ ਵਗਦੇ ਸਤਲੁਜ ਦਰਿਆ ਚ ਪਿਛਲੇ ਦਿਨੀ ਜ਼ਿਆਦਾ ਪਾਣੀ ਛੱਡਣ ਕਾਰਨ ਸਬ-ਤਹਿਸੀਲ ਸਿੱਧਵਾਂਬੇਟ ਦੇ ਕਿਸਾਨਾਂ ਦੀ ਦਰਿਆ ਅੰਦਰ ਪੈਂਦੀ ਸੈਂਕਡ਼ੇ ਏਕਡ਼ ਝੋਨੇ ਦੀ ਫਸਲ, ਸਬਜ਼ੀਅਾਂ ਅਤੇ ਹਰੇ ਚਾਰੇ ਦੀ ਫਸਲ ਪਾਣੀ ਚ ਡੁੱਬ ਗਈ ਹੈ। ਰਾਤੋ-ਰਾਤ ਪਾਣੀ ਆਉਣ ਕਾਰਨ ਦਰਿਆ ਸਤਲੁਜ ਦੇ ਅੰਦਰ ਵਸਦੇ ਕਈ ਗਰੀਬ ਪਰਿਵਾਰ ਆਪਣਾ ਸਾਮਾਨ ਬਾਹਰ ਕੱਢਣ ਚ ਲੱਗੇ ਹੋਏ ਹਨ ਪਰ ਅਜੇ ਤੱਕ ਪ੍ਰਸ਼ਾਸਨ ਨੇ ਇਨ੍ਹਾਂ ਵੱਲ ਝਾਤ ਵੀ ਨਹੀਂ ਮਾਰੀ।

ਪਿੰਡ ਸ਼ੇਰੇਵਾਲ ਤੇ ਬਾਘੀਆਂ ਦੀ ਕਰੀਬ 70 ਏਕਡ਼ ਝੋਨੇ ਦੀ ਫਸਲ ਜੋ ਕਿ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਸੀ, ਪਾਣੀ ਚ ਡੁੱਬਣ ਕਾਰਨ ਕਿਸਾਨਾਂ ਨੂੰ ਵੱਡੀ ਮਾਰ ਪੈ ਗਈ, ਕਿਉਂਕਿ ਫਸਲ ਦਾ ਝਾਡ਼ ਘੱਟ ਨਿਕਲੇਗਾ।
ਉਕਤ ਤੋਂ ਇਲਾਵਾ ਗੋਰਸੀਆਂ ਕਾਦਰਬਖਸ਼, ਕੋਟਮਾਨ, ਕੋਟਮਾਨ ਛੰਨਾ, ਭੂੰਦਡ਼ੀ, ਕੋਟਉਮਰਾ, ਕੁੱਲਾ, ਰਾਮਪੁਰਾ, ਤਲਵੰਡੀ ਨੌ- ਆਬਾਦ, ਨੂਰਪੁਰਬੇਟ, ਖਹਿਰਾ ਬੇਟ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਦਰਿਆ ਅੰਦਰ ਬੀਜੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਕਤ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

  • 1
    Share

LEAVE A REPLY