ਡਾਬਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਮੱਛੀ ਗੈਂਗ ਨੂੰ ਕੀਤਾ ਕਾਬੂ


ਲੁਧਿਆਣਾ– ਡਾਬਾ ਏਰੀਏ ‘ਚ ਤੇਜ਼ਧਾਰ ਹਥਿਆਰਾਂ ਨਾਲ ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੇ ਮੱਛੀ ਗੈਂਗ ਦਾ ਮੁਖੀਆ ਸਾਥੀ ਸਮੇਤ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਮੁਲਜ਼ਮਾਂ ਤੋਂ ਲੁੱਟ ਦੇ ਦਰਜਨ ਭਰ ਮੋਬਾਇਲ, ਦਾਤਰ ਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਰਵੀ ਕੁਮਾਰ ਉਰਫ ‘ਮੱਛੀ’ ਆਪਣੇ ਸਾਥੀ ਰੋਹਿਤ ਕੁਮਾਰ ਨਾਲ ਮਿਲ ਕੇ ਇਲਾਕੇ ਵਿਚ ਧੜਾਧੜ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪਹਿਲਾਂ ਵੀ ਮੁਲਜ਼ਮ ਖਿਲਾਫ 3 ਤੇ ਉਸ ਦੇ ਸਾਥੀ ਖਿਲਾਫ 2 ਕੇਸ ਦਰਜ ਹਨ। ਜੇਲ ਵਿਚ ਬੰਦ ਆਪਣੇ ਤੀਸਰੇ ਸਾਥੀ ਦੇ ਮੋਟਰਸਾਈਕਲ ‘ਤੇ ਦੋਨੋਂ ਮੁਲਜ਼ਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਪ੍ਰਵਾਸੀ ਰਾਹਗੀਰ ਹੁੰਦੇ ਸਨ, ਜਿਨ੍ਹਾਂ ਨੂੰ ਦਾਤਰ ਦਿਖਾ ਕੇ ਮੁਲਜ਼ਮ ਮੋਬਾਇਲ, ਨਕਦੀ ਤੇ ਹੋਰ ਸਾਮਾਨ ਲੁਟਦੇ ਸਨ। ਪੁਲਸ ਪਾਰਟੀ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟੇ ਹੋਏ 12 ਮੋਬਾਇਲ, ਦਾਤਰ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਦੋਵਾਂ ਤੋਂ ਪੁੱਛਗਿੱਛ ਜਾਰੀ ਹੈ।

  • 1
    Share

LEAVE A REPLY