ਮਿਸ਼ਨ ਤੰਦਰੁਸਤ ਪੰਜਾਬ – ਅਨੁਸੂਚਿਤ ਜਾਤੀ ਦੇ ਦੁੱਧ ਉਤਪਾਦਕਾਂ ਨੂੰ ਜਾਗਰੂਕ ਕਰਨ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪ


ਸਿੱਧਵਾਂ ਬੇਟ – ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ 50% ਜਾਂ ਉਸ ਤੋਂ ਵੱਧ ਐਸ.ਸੀ. (ਅਨੁਸੂਚਿਤ ਜਾਤੀ) ਅਬਾਦੀ ਵਾਲੇ ਪਿੰਡਾਂ ਵਿੱਚ ਛੋਟੇ ਦੁੱਧ ਉਤਪਾਦਕਾਂ ਤੱਕ ਡੇਅਰੀ ਵਿਸਥਾਰ ਸੇਵਾਵਾਂ ਪਹੁੰਚਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਪੱਧਰੀ ਕੈਂਪ ਲਗਾਉਣ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡ ਮਲਸੀਹਾਂ ਭਾਈਕੇ ਵਿਖੇ ਅੱਜ ਕੈਂਪ ਆਯੋਜਿਤ ਕੀਤਾ ਗਿਆ। ਇਸ ਸਾਲ ਜ਼ਿਲਾ ਲੁਧਿਆਣਾ ਵਿੱਚ ਅਜਿਹੇ 45 ਕੈਂਪ ਲਗਾਏ ਜਾਣੇ ਹਨ। ਇਹ ਜਾਣਕਾਰੀ ਇਸ ਕੈਂਪ ਦੀ ਅਗਵਾਈ ਕਰ ਰਹੇ ਰਹੇ ਸ. ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਵੱਲੋਂ ਦਿੱਤੀ ਗਈ। ਕੈਂਪ ਦਾ ਉਦਘਾਟਨ ਜ਼ਿਲਾ ਕਾਂਗਰਸ ਕਮੇਟੀ, ਲੁਧਿਆਣਾ (ਦਿਹਾਤੀ) ਦੇ ਮੀਤ ਪ੍ਰਧਾਨ ਸ. ਪਰਮਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ।

ਸ. ਦਿਲਬਾਗ ਸਿੰਘ ਹਾਂਸ ਨੇ ਡੇਅਰੀ ਵਿਭਾਗ ਦੀਅ ਕਰਜ਼ੇ ਅਤੇ ਸਬਸਿਡੀ ਸਬੰਧੀ ਸਕੀਮਾਂ ਅਤੇ ਡੇਅਰੀ ਧੰਦੇ ਨੂੰ ਕਾਮਯਾਬ ਬਨਾਉਣ ਸਬੰਧੀ ਜ਼ਰੂਰੀ ਨੁਕਤਿਆਂ ਬਾਰੇ ਦੱਸਿਆ। ਉਹਨਾਂ ਨੇ ਕੈਟਲ ਸ਼ੈੱਡ ਦੀ ਮਹੱਤਤਾ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਦਿੱਤੀ। ਡਾ: ਵਿਨੈ ਮੋਹਨ, ਸਾਬਕਾ ਜੁਆਇੰਟ ਡਾਇਰੈਕਟਰ, ਉੱਤਰ ਖੇਤਰੀ ਬੀਮਾਰੀ ਪਰਖ ਪ੍ਰਯੋਗਸਾਲਾ, ਸ. ਦਰਸਨ ਸਿੰਘ ਚੀਮਾ ਸਾਬਕਾ ਸਹਾਇਕ, ਮਿਲਕਫੈੱਡ ਪੰਜਾਬ ਨੇ ਤਕਨੀਕੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਪਿੰਡ ਦੇ 100 ਦੇ ਲਗਭਗ ਦੁੱਧ ਉਤਪਾਦਕਾਂ ਨੇ ਭਾਗ ਲਿਆ।

  • 719
    Shares

LEAVE A REPLY