ਲੁਧਿਆਣਾ ਵਿਖੇ ਕਾਲਜ ਚ ਹੋਇਆ ਦਸਤਾਰ ਸਜਾਓੁ ਮੁਕਾਬਲੇ ਦਾ ਆਯੋਜਨ


ਲੁਧਿਆਣਾ – ਸੂਰਬੀਰਤਾ, ਮਾਣ, ਬਹਾਦਰੀ, ਕੁਰਬਾਨੀ, ਨਿਆਂ ਤੇ ਗੁਰੂ ਸਾਹਿਬ ਦੀ ਅਦੁੱਤੀ ਬਖ਼ਸ਼ਿਸ਼ ਦਾ ਪ੍ਰਤੀਕ ਦਸਤਾਰ, ਜਿਸਦਾ ਅਜੋਕੇ ਸਮੇਂ ਨੌਜਵਾਨਾਂ ਵਿਚ ਰੁਝਾਨ ਦਿਨ ਪ੍ਰਤੀ – ਦਿਨ ਘੱਟਦਾ ਜਾ ਰਿਹਾ ਹੈ। ਇਸ ਦੇ ਘੱਟਦੇ ਰੁਝਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਕਾਲਜ ਦੀ ਗੁਰਮਤਿ ਸਭਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵੱਲੋਂ ਦਸਤਾਰ ਦੇ ਸਤਿਕਾਰ ਨੂੰ ਪੁਨਰ ਸੁਰਜੀਤ ਕਰਨ ਹਿੱਤ ਦਸਤਾਰ ਸਜਾਓੁ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਰੰਗ-ਬਰੰਗੀਆ ਵਿਭਿੰਨ ਵੰਨਗੀਆ ਤੇ ਪੋਚਵੀਆਂ ਪੱਗਾਂ ਬੰਨੇ ਵਿਦਿਆਰਥੀਆਂ ਦੀ ਦਿੱਖ ਦੇਖਦਿਆਂ ਹੀ ਬਣਦੀ ਸੀ।

ਇਸ ਦਸਤਾਰ ਸਜਾਓੁ ਮੁਕਾਬਲੇ ਦੇ ਸਬੰਧ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਜੀ ਨੇ ਕਿਹਾ ਕਿ ਸਾਡੀ ਇਹ ਸੰਸਥਾ ਵਿਦਿਆਰਥੀਆਂ ਨੂੰ ਅਕਾਦਮਿਕ ਤੇ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਸੁਨਿਹਰੀ ਸਿੱਖ ਸਿਧਾਂਤਾ ਤੋਂ ਜਾਣੂੰ ਕਰਵਾਉਣ ਲਈ ਵੀ ਪ੍ਰਤੀਬੱਧ ਹੈ ਅਤੇ ਇਸੇ ਉਦੇਸ਼ ਦੀ ਪੂਰਤੀ ਹਿੱਤ ਹੀ ਕਾਲਜ ਵੱਲੋਂ ਹਰ ਵਰ੍ਹੇ ਦਸਤਾਰ ਸਜਾਓੁ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਉਸਸ਼ਾਹ ਪੂਰਵਕ ਹਿੱਸਾ ਲਿਆ ਤੇ ਇਹ ਪ੍ਰਣ ਵੀ ਲਿਆ ਕਿ ਉਹ ਭਵਿੱਖ ਵਿਚ ਦਸਤਾਰ ਦਾ ਸਤਿਕਾਰ ਬਰਕਰਾਰ ਰੱਖਣਗੇ । ਗੁਰਮਤਿ ਸਭਾ ਦੇ ਪ੍ਰੋ. ਇੰਚਾਰਜ਼ ਪ੍ਰੋ. ਸਰਬਜੀਤ ਸਿੰਘ ਨੇ ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਦਸਤਾਰ ਦੇ ਗੌਰਵਮਈ ਇਤਿਹਾਸ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਰਗ ਵਿਚ ਪਤਿਤਪੁਣੇ ਦੇ ਰੁਝਾਨ ਨੂੰ ਠੱਲ ਪਾਉਣ ਲਈ ਅਜਿਹੇ ਸਮਾਗਮ ਜ਼ਰੂਰੀ ਹਨ।ਇਸ ਮੌਕੇ ‘ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਦੇ ਮੈਂਬਰ ਪ੍ਰੋ. ਗੁਰਦਾਸ ਸਿੰਘ, ਡਾ. ਪਰਮਜੀਤ ਸਿੰਘ, ਡਾ. ਗੁਰਪ੍ਰੀਤ ਕੌਰ, ਪ੍ਰੋ. ਹਰਸਿਮਰਨ ਸਿੰਘ ਵੀ ਮੌਕੇ ‘ਤੇ ਹਾਜ਼ਰ ਰਹੇ।

  • 7
    Shares

LEAVE A REPLY