ਆਧਾਰ ਨੂੰ ਪੈਨ ਨਾਲ ਜੋੜਨ ਲਈ ਸਰਕਾਰ ਨੇ ਲਿਤਾ ਵੱਡਾ ਫੈਸਲਾ


ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਕਰਨ ਦੀ ਮਿਆਦ 30 ਜੂਨ 2018 ਸੀ ਜੋ ਕਿ ਖਤਮ ਹੋ ਚੁੱਕੀ ਹੈ। ਇਸ ਤੋਂ ਬਾਅਦ ਕੇਂਦਰੀ ਡਾਇਰੈਕਟ ਟੈਕਸ ਵਿਭਾਗ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਮਿਆਦ ਅਗਲੇ ਸਾਲ 31 ਮਾਰਚ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਥੋੜ੍ਹੇ ਮਹੀਨਿਆਂ ਦੀ ਮਿਆਦ ਵਧਾਈ ਸੀ, ਪਰ ਇਸ ਵਾਰ 9 ਮਹੀਨਿਆਂ ਦਾ ਵਾਧੇ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਪੰਜਵੀ ਵਾਰ ਪੈਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਦੀ ਮਿਆਦ ‘ਚ ਵਾਧਾ ਕੀਤਾ ਹੈ।

ਐਮਦਨ ਕਰ ਵਿਭਾਗ ਨੇ ਅਧਿਨਿਯਮ ਦੀ ਧਾਰਾ 119 ਦੇ ਤਹਿਤ ਸ਼ਨੀਵਾਰ ਦੇਰ ਰਾਤ ਇਹ ਹੁਕਮ ਜਾਰੀ ਕੀਤਾ। ਇਸਤੋਂ ਪਹਿਲਾਂ 27 ਮਾਰਚ ਨੂੰ ਇਹ ਮਿਆਦ ਵਧਾਈ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਸੀਬੀਡੀਟੀ ਦਾ ਇਹ ਆਦੇਸ਼ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ ਜਿਸ ਚ ਆਦਾਲਤ ਨੇ ਆਧਾਰ ਨੂੰ ਵੱ-ਵੱਖ ਸੇਵਾਵਾਂ ਨਾਲ ਜੋੜਨ ਦੀ ਮਿਆਦ 31 ਮਾਰਚ, 2018 ਤੋਂ ਉਦੋਂ ਤੱਕ ਅੱਗੇ ਵਧਾਉਣ ਲਈ ਕਿਹਾ ਸੀ ਜਦੋਂ ਤੱਕ ਇਸ ਮਾਮਲੇ ‘ਚ ਪੰਜ ਮੈਂਬਰੀ ਸੰਵਿਧਾਨਕ ਬੈਂਚ ਦਾ ਫੈਸਲਾ ਨਹੀਂ ਆ ਜਾਂਦਾ।


LEAVE A REPLY