ਸਤਲੁਜ ਦਰਿਆ ਵਿੱਚ ਮੱਛੀਅਾਂ ਫਡ਼ਨ ਗਏ 4 ਦੋਸਤਾਂ ’ਚੋਂ ਇਕ ਡੁੱਬਿਅਾ


ਲੁਧਿਆਣਾ – ਸਤਲੁਜ ਦਰਿਆ ’ਤੇ ਮੱਛੀਆਂ ਫਡ਼ਨ ਗਏ 4 ਦੋਸਤਾਂ ’ਚੋਂ ਇਕ ਦੀ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਸ਼ਹਿਰ ਦੀ ਫੈਕਟਰੀ ’ਚ ਕੰਮ ਕਰਨ ਵਾਲੇ ਚਾਰ ਨੌਜਵਾਨਾਂ ਬੀਰਬਲ, ਅਭਾਸ, ਕੇਦਾਰ ਅਤੇ ਪਿੰਟੂ ਤਿਵਾੜੀ ਬੀਤੇ ਦਿਨ ਐਤਵਾਰ ਨੂੰ ਛੁੱਟੀ ਹੋਣ ਕਾਰਨ ਸਤਲੁਜ ਦਰਿਆ ’ਚ ਮੱਛੀ ਫਡ਼ਨ ਚਲੇ ਗਏ। ਮੱਛੀਆਂ ਫਡ਼ਨ ਦੇ ਚੱਕਰ ਵਿਚ ਪਿੰਟੂ ਤਿਵਾੜੀ (32)  ਕੰਢੇ ਤੋਂ ਥੋਡ਼੍ਹਾ ਅੰਦਰ ਨੂੰ ਹੋਇਆ ਤਾਂ ਪਾਣੀ ਦਾ ਤੇਜ਼ ਵਹਾਅ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਦੋਸਤ ਨੂੰ ਡੁੱਬਦਾ ਦੇਖ ਕੇ ਉਸ ਨੂੰ ਬਚਾਉਣ ਲਈ ਤਿੰਨੇ ਸਾਥੀਆਂ ਨੇ ਹਿੰਮਤ ਤਾਂ ਕੀਤੀ ਪਰ ਪਾਣੀ ਦੇ  ਤੇਜ਼ ਵਹਾਅ  ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਦਰਿਆ ’ਤੇ ਗੋਤਾਖੋਰਾਂ ਨੂੰ ਬੁਲਾ ਕੇ ਉਨ੍ਹਾਂ ਦੀ ਮਦਦ ਲਈ, ਜਿਨ੍ਹਾਂ ਵਿਚ ਦੇਰ ਸ਼ਾਮ ਪਿੰਟੂ ਦੀ ਲਾਸ਼ ਨੂੰ ਕੁੱਝ ਹੀ ਦੂਰੋਂ ਲੱਭ ਕੇ ਬਾਹਰ ਕੱਢ ਦਿੱਤਾ, ਜਿਸ ਦਾ ਪੋਸਟਮਾਰਟਮ ਕਰਵਾਉਣ ਲਈ ਪੁਲਸ ਨੇ ਲਾਸ਼ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ।


LEAVE A REPLY